ਨਵੀਂ ਦਿੱਲੀ, 31 ਮਈ
ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀਜੀਸੀਏ ਨੇ ਏਅਰ ਇੰਡੀਆ ਨੂੰ ਦੋ ਅੰਤਰਰਾਸ਼ਟਰੀ ਉਡਾਣਾਂ ਵਿਚ ਬਹੁਤ ਜ਼ਿਆਦਾ ਦੇਰ ਅਤੇ ਯਾਤਰੀਆਂ ਦੀ ਢੁਕਵੀਂ ਦੇਖਭਾਲ ਕਰਨ ਵਿਚ ਅਸਫ਼ਲ ਰਹਿਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸ ਨੋਟਿਸ ਵਿੱਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਨੇ 30 ਮਈ ਨੂੰ ਦਿੱਲੀ ਤੋਂ ਸਾਂ ਫਰਾਂਸਿਸਕੋ ਜਾਣ ਵਾਲੀ ਫਲਾਈਟ ਏਆਈ 183 ਅਤੇ 24 ਮਈ ਨੂੰ ਮੁੰਬਈ ਤੋਂ ਸਾਂ ਫਰਾਂਸਿਸਕੋ ਜਾਣ ਵਾਲੀ ਫਲਾਈਟ ਏਆਈ 179 ਦੇ ਸੰਚਾਲਨ ਵਿੱਚ ਬੇਲੋੜੀ ਦੇਰੀ ਦਾ ਹਵਾਲਾ ਦਿੰਦੇ ਹੋਏ ਜਵਾਬ ਮੰਗਿਆ ਹੈ।