ਨਵੀਂ ਦਿੱਲੀ:
ਦਿੱਲੀ ਦੀ ਇਕ ਅਦਾਲਤ ਨੇ ਕਥਿਤ ਆਬਕਾਰੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 3 ਜੁਲਾਈ ਤੱਕ ਵਧਾ ਦਿੱਤੀ ਹੈ। ਸਿਸੋਦੀਆ ਨੂੰ ਨਿਆਂਇਕ ਰਿਮਾਂਡ ਦੀ ਮਿਆਦ ਮੁੱਕਣ ਮਗਰੋਂ ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਦੀ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਜੱਜ ਨੇ ਈਡੀ ਨੂੰ ਹਦਾਇਤ ਕੀਤੀ ਹੈ ਕਿ ਕੇਂਦਰੀ ਏਜੰਸੀ ਆਪਣੇ ਵੱਲੋਂ ਦਾਇਰ ਹਾਲੀਆ ਦੋਸ਼ਪੱਤਰ ਦੀ ਕਾਪੀ ਸਿਸੋਦੀਆ ਤੇ ਹੋਰਨਾਂ ਸਹਿ-ਮੁਲਜ਼ਮਾਂ ਨੂੰ ਮੁਹੱਈਆ ਕਰਵਾਏ। ਜੱਜ ਨੇ ਕੇਸ ਵਿਚ ਮੁਲਜ਼ਮ ਵੱਲੋਂ ਨਾਮਜ਼ਦ ਵਿਅਕਤੀਆਂ ਦੇ ਵਕੀਲਾਂ ਨੂੰ ਈਡੀ ਦਫ਼ਤਰ ਵਿਚ ਦਸਤਾਵੇਜ਼ਾਂ ਦੀ ਘੋਖ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਹੈ। -ਪੀਟੀਆਈ