ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਈ
ਥਾਣਾ ਸਾਹਨੇਵਾਲ ਦੇ ਇਲਾਕੇ ਕੋਹਾੜਾ ਰੋਡ ਸਾਹਨੇਵਾਲ ਵਿਖੇ ਟਰੱਕ-ਸਕੂਟਰ ਦੀ ਟੱਕਰ ਵਿੱਚ ਔਰਤ ਜ਼ਖ਼ਮੀ ਹੋ ਗਈ ਹੈ। ਇਸ ਸਬੰਧੀ ਬਲਦੇਵ ਸਿੰਘ ਵਾਸੀ ਨੇੜੇ ਐਚਪੀ ਪੈਟਰੋਲ ਪੰਪ ਮਾਛੀਵਾੜਾ ਨੇ ਦੱਸਿਆ ਹੈ ਉਸ ਦੀ ਸਾਲੀ ਦੀ ਲੜਕੀ ਨੀਤੂ ਰਾਣੀ (37 ਸਾਲ) ਆਪਣੀ ਐਕਟਿਵਾ ਸਕੂਟਰ ਅਤੇ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਐਕਟਿਵਾ ਸਕੂਟਰ ਦੀ ਸਰਵਿਸ ਕਰਾਉਣ ਜਾ ਰਹੇ ਸੀ ਤਾਂ ਰੇਲਵੇ ਪੁਲ ਕੋਹਾੜਾ ਰੋਡ ਸਾਹਨੇਵਾਲ ਪਾਸ ਇੱਕ ਟਰੱਕ ਡਰਾਈਵਰ ਬਿੱਕਰ ਸਿੰਘ ਵਾਸੀ ਕਾਕੜਾ ਜ਼ਿਲ੍ਹਾ ਸੰਗਰੂਰ ਨੇ ਆਪਣਾ ਟਰੱਕ ਤੇਜ਼ ਰਫ਼ਤਾਰੀ ਅਤੇ ਅਣਗਹਿਲੀ ਨਾਲ ਚਲਾ ਕੇ ਉਸ ਨੂੰ ਫੇਟ ਮਾਰੀ, ਜਿਸ ਨਾਲ ਉਸ ਦੇ ਕਾਫ਼ੀ ਸੱਟਾਂ ਲੱਗੀਆਂ ਤੇ ਸਕੂਟਰੀ ਦਾ ਵੀ ਨੁਕਸਾਨ ਹੋਇਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।