ਪੱਤਰ ਪ੍ਰੇਰਕ
ਲਾਲੜੂ , 1 ਜੂਨ
ਇੱਥੋਂ ਨਜ਼ਦੀਕੀ ਪਿੰਡ ਸਰਸੀਣੀ ਨੇੜੇ ਅੰਬਾਲਾ ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਨਿਊਟਰੀਸ਼ੀਆ ਕੰਪਨੀ ਨੇੜਿਓਂ ਅਣਪਛਾਤੇ ਦੀ ਲਾਸ਼ ਮਿਲੀ ਹੈ। ਲਾਸ਼ ਸਨਾਖਤ ਲਈ ਪੁਲੀਸ ਨੇ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 50 ਸਾਲ ਲੱਗਦੀ ਹੈ। ਉਸ ਨੇ ਸਰਦੀਆਂ ਵਾਲੇ ਕੱਪੜੇ ਪਾਏ ਹੋਏ ਸਨ ਤੇ ਵਾਲ ਵਧੇ ਹੋਏ ਸਨ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਲਾਸ਼ ਪੰਜ ਤੋਂ ਛੇ ਦਿਨ ਪੁਰਾਣੀ ਲੱਗ ਰਹੀ ਸੀ। ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਡੇਰਾਬਸੀ ਵਿੱਚ ਰਖਵਾ ਦਿੱਤਾ ਹੈ।