ਪੱੱਤਰ ਪ੍ਰੇਰਕ
ਪਾਤੜਾਂ, 1 ਜੂਨ
ਸ਼ਹਿਰ ਦੇ ਜਾਖਲ ਰੋਡ ’ਤੇ ਕੌਹਰੀਆਂ ਵਾਲਿਆਂ ਦੇ ਤਿੰਨ ਮੰਜ਼ਿਲਾ ਸਟੇਸ਼ਨਰੀ ਸ਼ੋਅਰੂਮ ਨੂੰ ਅੱਜ ਤੜਕੇ ਅੱਗ ਲੱਗ ਗਈ। ਇਸ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਨੇ ਨੇੜਲੀਆਂ ਦੋ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸਮਾਣਾ, ਪਟਿਆਲਾ, ਸੰਗਰੂਰ, ਖਨੌਰੀ ਅਤੇ ਮਾਨਸਾ ਤੋਂ ਆਈਆਂ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਨੇ ਅੱਠ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਸਵੇਰੇ ਕਰੀਬ 6 ਵਜੇ ਲੱਗੀ। ਇਸ ਸਬੰਧੀ ਜਾਖਲ ਰੋਡ ਤੋਂ ਲੰਘ ਰਹੇ ਵਿਨੋਦ ਕੁਮਾਰ ਅੰਬੇ ਮੋਟਰਜ਼ ਨੇ ਦੁਕਾਨ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ। ਼ਇਸ ਮੌਕੇ ਐੱਸਡੀਐੱਮ ਪਾਤੜਾਂ ਰਵਿੰਦਰ ਸਿੰਘ ਨੇ ਕਿਹਾ ਕਿ ਨੁਕਸਾਨ ਸਬੰਧੀ ਰਿਪੋਰਟ ਸਰਕਾਰ ਨੂੰ ਭੇਜ ਕੇ ਪੀੜਤ ਪਰਿਵਾਰ ਲਈ ਰਾਹਤ ਫ਼ੰਡ ਵਿੱਚੋਂ ਆਰਥਿਕ ਮਦਦ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ।