ਪੱਤਰ ਪ੍ਰੇਰਕ
ਸ਼ਹਿਣਾ, 1 ਜੂਨ
ਪਿੰਡ ਗਿੱਲ ਕੋਠੇ ’ਚ ਅਣਪਛਾਤੀ ਬਿਮਾਰੀ ਨਾਲ ਦੁਧਾਰੂ ਪਸ਼ੂਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ ਅਤੇ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਸਰਕਾਰੇ-ਦਰਬਾਰੇ ਵੀ ਇਸ ਬਿਮਾਰੀ ਤੋਂ ਬਚਾਅ ਲਈ ਮਦਦ ਦੀ ਅਪੀਲ ਕੀਤੀ ਪ੍ਰੰਤੂ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪਿੰਡ ਗਿੱਲ ਕੋਠੇ ਦੇ ਜਗਤਾਰ ਸਿੰਘ ਦੀਆਂ ਤਿੰਨ ਗਊਆਂ, ਹਰਮਨਦੀਪ ਸਿੰਘ ਦੀ ਮੱਝ, ਸਤਨਾਮ ਸਿੰਘ ਦੀ ਗਾਂ, ਭਗਵੰਤ ਸਿੰਘ ਦੀ ਗਾਂ ਮੌਤ ਦੇ ਮੂੰਹ ’ਚ ਚਲੀਆਂ ਗਈਆਂ ਹਨ। ਲੋਕਾਂ ਨੇ ਸਰਕਾਰ ਨੂੰ ਇਲਾਜ ਦਾ ਉਪਰਾਲਾ ਕਰਨ ਦੀ ਮੰਗ ਕੀਤੀ ਹੈ।