ਸਰਬਜੀਤ ਗਿੱਲ
ਫਿਲੌਰ, 1 ਜੂਨ
ਹਲਕਾ ਫਿਲੌਰ ’ਚ ਪਿੰਡ ਭੱਟੀਆਂ ਦੇ ਪੋਲਿੰਗ ਬੂਥ ਨੂੰ ਗਰੀਨ ਪੋਲਿੰਗ ਬੂਥ ਦਾ ਦਰਜਾ ਦਿੰਦੇ ਹੋਏ ਜੰਗਲਾਤ ਵਿਭਾਗ ਨੇ ਵੋਟਰਾਂ ਨੂੰ ਮੁਫ਼ਤ ਪੌਦੇ ਵੰਡੇ। ਅੰਬ ਅਤੇ ਜਾਮਣ ਦੇ ਪੌਦੇ ਵੋਟਰ ਨਾਲੋ-ਨਾਲ ਲੈ ਕੇ ਘਰਾਂ ਜਾ ਰਹੇ ਸਨ। ਤਹਿਸੀਲਦਾਰ ਫਿਲੌਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਇਹ ਉੱਦਮ ਕੀਤਾ ਗਿਆ ਹੈ।
ਸਥਾਨਕ ਲੜਕੀਆਂ ਦੇ ਸਕੂਲ ’ਚ ਬਣੇ ਬੂਥਾਂ ’ਚੋਂ ਇੱਕ ਪਿੰਕ ਪੋਲਿੰਗ ਬੂਥ ਬਣਾਇਆ ਗਿਆ, ਜਿਸ ’ਚ ਔਰਤਾਂ ਨੂੰ ਵੋਟਾਂ ਭਗਤਾਉਣ ਦੀ ਡਿਊਟੀ ਦਿੱਤੀ ਗਈ। ਪਹਿਲੀ ਵਾਰ ਪ੍ਰੀਜਾਈਡਿੰਗ ਅਫ਼ਸਰ ਵਜੋਂ ਡਿਊਟੀ ਨਿਭਾਉਣ ਵਾਲੇ ਪੇਸ਼ੇ ਵਜੋਂ ਅਧਿਆਪਕ ਹਨ। ਇਸ ਦੌਰਾਨ ਸਕੂਲ ’ਚ ਵਾਲੰਟੀਅਰਾਂ ਵਜੋਂ ਲੜਕੀਆਂ ਬਹੁਤ ਉਤਸ਼ਾਹ ਨਾਲ ਸੇਵਾ ਕਰਦੀਆਂ ਦੇਖੀਆਂ ਗਈਆਂ।