ਪਟਨਾ, 2 ਜੂਨ
ਲੋਕ ਸਭਾ ਚੋਣਾਂ ਦੇ ਚਾਰ ਜੂੁਨ ਨੂੰ ਆਉਣ ਵਾਲੇ ਨਤੀਜਿਆਂ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਦਿੱਲੀ ਰਵਾਨਾ ਹੋ ਗਏ, ਜਿੱਥੇ ਉਨ੍ਹਾਂ ਦੇ ਅਗਲੇ ਕੁਝ ਦਿਨ ਠਹਿਰਨ ਦੀ ਸੰਭਾਵਨਾ ਹੈ। ਜਨਤਾ ਦਲ (ਯੂ) ਦੇ ਕੁਝ ਨੇਤਾਵਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪਾਰਟੀ ਮੁਖੀ ਨਿਤੀਸ਼ ਕੁਮਾਰ ਆਪਣੇ ਦਿੱਲੀ ਦੌਰੇ ਦੌਰਾਨ ਭਾਜਪਾ ਦੇ ਉੱਚ ਨੇਤਾਵਾਂ ਨਾਲ ਮੁਲਾਕਾਤ ਕਰ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਦੂਜੇ ਪਾਸੇ ਵਿੱਤ ਕਮਿਸ਼ਨ ਦਾ ਵਫ਼ਦ 10 ਜੂਨ ਪਟਨਾ ਦਾ ਦੌਰਾ ਕਰੇਗਾ, ਜਿਸ ਦੌਰਾਨ ਬਿਹਾਰ ਸਰਕਾਰ ਦੀ ਸੂਬੇ ਨੂੰ ਵਿਸ਼ੇਸ਼ ਦਰਜੇ ਤੇ ਵਿਸ਼ੇਸ਼ ਪੈਕੇਜ ਦੀ ਮੰਗ ਬਾਰੇ ਚਰਚਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਿਹਾਰ ਵਾਸਤੇ ਕੇਂਦਰੀ ਫੰਡਾਂ ’ਚ ਵਾਧਾ ਕਰਨ ਦੀ ਮੰਗ ਬਾਰੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ। -ਪੀਟੀਆਈ