ਅੰਮ੍ਰਿਤਸਰ: ਥਾਣਾ ਡਿਵੀਜ਼ਨ ਏ ਦੀ ਪੁਲੀਸ ਨੇ ਇਕ ਜਪਾਨੀ ਸੈਲਾਨੀ ਦਾ ਗੁੰਮ ਹੋਇਆ ਪਾਸਪੋਰਟ ਅਤੇ ਮੋਬਾਈਲ 24 ਘੰਟਿਆਂ ਵਿੱਚ ਲੱਭ ਕੇ ਵਾਪਸ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁੰਮਸ਼ੁਦੀ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਪਾਸਪੋਰਟ ਅਤੇ ਮੋਬਾਈਲ ਲੱਭ ਕੇ ਥਾਣਾ ਮੁਖੀ ਇਸਪੈਕਟਰ ਰਵਿੰਦਰ ਭਾਰਦਵਾਜ ਅਤੇ ਬੱਸ ਸਟੈਂਡ ਪੁਲੀਸ ਚੌਕੀ ਇੰਚਾਰਜ ਏ.ਐੱਸ.ਆਈ ਕਪਿਲ ਦੇਵ ਵਲੋਂ ਜਪਾਨੀ ਸੈਲਾਨੀ ਨੂੰ ਸੌਂਪ ਦਿੱਤਾ ਹੈ। ਸੈਲਾਨੀ ਨੇ ਪੁਲੀਸ ਵਿਭਾਗ ਦਾ ਧੰਨਵਾਦ ਕੀਤਾ ਹੈ। -ਖੇਤਰੀ ਪ੍ਰਤੀਨਿਧ