ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 3 ਜੂਨ
ਯੂਨੀਵਰਸਿਟੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਵਿੱਚ ਭਾਈਚਾਰੇ ਦੀ ਭਾਵਨਾ ਨੂੰ ਵਧਾਉਣ ਦੇ ਉਦੇਸ਼ ਨਾਲ ਦੇਸ਼ ਭਗਤ ਯੂਨੀਵਰਸਿਟੀ ਨੇ ਇਲੀਟ ਪਾਵਰ ਸਪੋਰਟਸ ਨਾਲ ਇੱਕ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ। ਸਮਝੌਤੇ ’ਤੇ ਰਸਮੀ ਤੌਰ ’ਤੇ ਯੂਨੀਵਰਸਿਟੀ ਦੇ ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ ਅਤੇ ਕੀਥ ਡੇਲਗ੍ਰੇਕੋ, ਇੰਡੀਆ, ਇੰਕ. ਯੂਐੱਸਏ ਦੇ ਸਪੋਰਟਸ ਇੰਡਸਟਰੀ ਦੀ ਨੁਮਾਇੰਦਗੀ ਕਰਦੇ ਹੋਏ ਡਾ. ਵੀਰ ਜੀ ਕੌਲ, ਐਲੀਟ ਪਾਵਰ ਸਪੋਰਟਸ ਦੇ ਸੀਈਓ ਅਤੇ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਪ੍ਰਵੀਨ ਕੁਮਾਰ ਨੇ ਸਹੀ ਪਾਈ। ਉਨ੍ਹਾਂ ਦੱਸਿਆ ਕਿ ਇਹ ਸਾਂਝੇਦਾਰੀ ਪੇਸ਼ੇਵਰ ਖੇਡ ਲੀਗਾਂ ਦੇ ਸਾਮਾਨ, ਯੂਨੀਵਰਸਿਟੀ ਦੇ ਚੋਟੀ ਤੇ ਸਭ ਤੋਂ ਪ੍ਰਸਿੱਧ ਖਿਡਾਰੀਆਂ ਦੇ ਯੂਨੀਵਰਸਿਟੀ ਪੈਟਰੀਅਟਸ ਲੋਗੋ ਤੇ ਟੀਮ ਦੀਆਂ ਜਰਸੀਜ਼ ਦੀ ਵਿਸ਼ੇਸ਼ਤਾ ਵਾਲੇ ਵਪਾਰਕ ਸਟੋਰ ਦੀ ਸਥਾਪਨਾ ਨੂੰ ਦੇਖੇਗੀ। ਇਸ ਪਹਿਲਕਦਮੀ ਦਾ ਉਦੇਸ਼ ਯੂਨੀਵਰਸਿਟੀ ਭਾਈਚਾਰੇ ਦੇ ਅੰਦਰ ਖੇਡਾਂ ਅਤੇ ਖਿਡਾਰੀਆਂ ਦੇ ਮਾਣ ਨੂੰ ਉਤਸ਼ਾਹਿਤ ਕਰਨਾ ਹੈ। ਯੂਨੀਵਰਸਿਟੀ ਦੇ ਕੁਲਪਤੀ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਉਹ ਇਸ ਰੋਮਾਂਚਕ ਉੱਦਮ ਲਈ ਇਲੀਟ ਪਾਵਰ ਸਪੋਰਟਸ ਨਾਲ ਸਹਿਯੋਗ ਕਰਨ ’ਤੇ ਖੁਸ਼ ਹਨ। ਪਰੋ ਕੁਲਪਤੀ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਇਹ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਨੂੰ ਜੋੜੀ ਰੱਖੇਗੀ।