ਮੇਦਿਨੀਨਗਰ:
ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿੱਚ ਕਹਿਰ ਦੀ ਗਰਮੀ ਦੌਰਾਨ ਇੱਕ ਖੂਹ ਵਿੱਚ ਪਾਣੀ ਪੀਣ ਦੀ ਕੋਸ਼ਿਸ਼ ਕਰਦੇ 32 ਜੰਗਲੀ ਬਾਂਦਰਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਇੱਕ ਵਣ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪਨਕੀ ਬਲਾਕ ਦੇ ਸੋਰਠ ਪਿੰਡ ਵਿੱਚ ਵਾਪਰੀ, ਜਿੱਥੋਂ ਐਤਵਾਰ ਨੂੰ ਬਾਂਦਰਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਪਰ ਅਧਿਕਾਰੀਆਂ ਨੂੰ ਹਾਲੇ ਤੱਕ ਘਟਨਾ ਦੀ ਸਹੀ ਤਰੀਕ ਦਾ ਪਤਾ ਨਹੀਂ ਲੱਗ ਸਕਿਆ ਹੈ। ਮੇਦਿਨੀਨਗਰ ਡਿਵੀਜ਼ਨ ਦੇ ਜੰਗਲਾਤ ਅਧਿਕਾਰੀ (ਡੀਐੱਫਓ) ਕੁਮਾਰ ਆਸ਼ੀਸ਼ ਨੇ ਦੱਸਿਆ, ‘‘ਸੋਰਠ ਵਿੱਚ ਇੱਕ ਸਿੰਜਾਈ ਖੂਹ ਵਿੱਚੋਂ ਕੁੱਲ 32 ਜੰਗਲੀ ਬਾਂਦਰ ਮ੍ਰਿਤਕ ਮਿਲੇ ਹਨ, ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ।’’ ਪੂਰਾ ਇਲਾਕਾ ਗਰਮੀ ਦੀ ਲਪੇਟ ਵਿੱਚ ਹੈ ਅਤੇ ਤਾਪਮਾਨ ਕਰੀਬ 44-45 ਡਿਗਰੀ ਸੈਲਸੀਅਸ ਹੈ। ਆਸ਼ੀਸ਼ ਨੇ ਕਿਹਾ, ‘‘ਇਲਾਕੇ ਵਿੱਚ ਪਾਣੀ ਦੇ ਸਰੋਤ ਲਗਭਗ ਸੁੱਕ ਚੁੱਕੇ ਹਨ। -ਪੀਟੀਆਈ