ਜੰਮੂ, 4 ਜੂਨ
ਚੋਣ ਕਮਿਸ਼ਨ ਦੇ ਰੁਝਾਨਾਂ ਅਨੁਸਾਰ ਜੰਮੂ-ਕਸ਼ਮੀਰ ਦੀਆਂ ਜੰਮੂ ਅਤੇ ਊਧਮਪੁਰ ਲੋਕ ਸਭਾ ਸੀਟਾਂ ‘ਤੇ ਭਾਜਪਾ ਕਾਂਗਰਸ ਤੋਂ ਅੱਗੇ ਹੈ। ਭਾਜਪਾ ਦੇ ਊਧਮਪੁਰ ਤੋਂ ਉਮੀਦਵਾਰ ਕੇਂਦਰੀ ਮੰਤਰੀ ਜਤਿੰਦਰ ਸਿੰਘ 21,569 ਵੋਟਾਂ ਦੇ ਫਰਕ ਨਾਲ ਅੱਗੇ ਹਨ, ਜਦਕਿ ਜੰਮੂ ਤੋਂ ਮੌਜੂਦਾ ਸੰਸਦ ਮੈਂਬਰ ਜੁਗਲ ਕਿਸ਼ੋਰ ਸ਼ਰਮਾ 57,231 ਵੋਟਾਂ ਨਾਲ ਅੱਗੇ ਹਨ। -ਪੀਟੀਆਈ