ਲਖਨਊ, 5 ਜੂਨ
ਉੱਤਰ ਪ੍ਰਦੇਸ਼ ਤੋਂ ਲੋਕ ਸਭਾ ਚੋਣਾਂ ਵਿੱਚ ਅੱਧੀ ਦਰਜਨ ਜੇਤੂਆਂ ’ਚੋਂ ਨਵੇਂ ਚਿਹਰੇ ਸ਼ਾਮਲ ਹਨ ਜੋ ਕਿ ਇਕ ਵੱਡਾ ਬਦਲਾਅ ਹੈ। ਇਹ ਨਵੇਂ ਬਣੇ ਸੰਸਦ ਮੈਂਬਰ ਚੰਗੇ ਪੜ੍ਹੇ-ਲਿਖੇ ਹਨ, ਚੰਗੀ ਤਰ੍ਹਾਂ ਅੰਗਰੇਜ਼ੀ ਬੋਲਦੇ ਹਨ, ਨਾਮਵਰ ਸੰਸਥਾਵਾਂ ਤੋਂ ਡਿਗਰੀਆਂ ਰੱਖਦੇ ਹਨ। 25 ਸਾਲ ਦੇ ਪੁਸ਼ਪੇਂਦਰ ਸਰੋਜ ਸ਼ਾਇਦ ਸਭ ਤੋਂ ਘੱਟ ਉਮਰ ਦੇ ਲੋਕ ਸਭਾ ਮੈਂਬਰ ਹਨ। ਲੰਡਨ ਤੋਂ ਡਿਗਰੀ ਪ੍ਰਾਪਤ ਇਸ ਉਮੀਦਵਾਰ ਨੇ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਕੌਸਾਂਬੀ ਤੋਂ ਚੋਣ ਲੜੀ ਅਤੇ 1.03 ਲੱਖ ਵੋਟਾਂ ਦੇ ਫਰਕ ਨਾਲ ਜਿੱਤੀ। ਉਨ੍ਹਾਂ ਨੇ ਭਾਜਪਾ ਦੇ ਦੋ ਵਾਰ ਸੰਸਦ ਮੈਂਬਰ ਵਿਨੋਦ ਸੋਨਕਰ ਨੂੰ ਹਰਾਇਆ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੀ ਇਕਰਾ ਹਸਨ ਕੈਰਾਨਾ ਸੀਟ ਤੋਂ 69,116 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਹੈ। ਸੁਪਰੀਮ ਕੋਰਟ ਦੀ ਵਕੀਲ ਪ੍ਰਿਆ ਸਰੋਜ ਨੇ 35,850 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ।