ਪੱਤਰ ਪ੍ਰੇਰਕ
ਅਮਲੋਹ, 5 ਜੂਨ
ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿੱਚ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਲਾਨਾ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਰੋਸ਼ਨ ਲਾਲ ਸੂਦ, ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ, ਸੀਨੀਅਰ ਮੀਤ ਪ੍ਰਧਾਨ ਜ਼ੋਰਾ ਸਿੰਘ ਗਿੱਲ ਤੇ ਮੱਘਰ ਸਿੰਘ ਸਲਾਣਾ, ਮੀਤ ਪ੍ਰਧਾਨ ਜਤਿੰਦਰ ਕੁਮਾਰ ਤੇ ਇੰਦਰਜੀਤ, ਜੁਆਇੰਟ ਸਕੱਤਰ ਸ਼ਾਸਤਰੀ ਗੁਰੂ ਦੱਤ ਸ਼ਰਮਾ, ਮਾਸਟਰ ਜਗਦੀਸ਼ ਮੋਦੀ, ਤਾਰਾ ਚੰਦ, ਪ੍ਰੈੱਸ ਸਕੱਤਰ ਅਮਰ ਸਿੰਘ ਬਿਲਿੰਗ, ਭੂਸ਼ਨ ਸੂਦ, ਮਿਹਰ ਸਿੰਘ ਰਾਈਏਵਾਲ ਅਤੇ ਖ਼ਜ਼ਾਾਨਚੀ ਅਮਰਜੀਤ ਗਰੇਵਾਲ ਨੂੰ ਚੁਣਿਆ ਗਿਆ। ਐਸੋਸੀਏਸ਼ਨ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਰਾਮ ਸਰਨ ਸੂਦ ਨੂੰ ਸੌਂਪੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਜਗਦੀਸ਼ ਮੋਦੀ ਨੇ ਚੁਣੀ ਗਈ ਨਵੀਂ ਬਾਡੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਤਸ਼ਾਹ ਨਾਲ ਕੰਮ ਕਰਨ ਦੀ ਆਸ ਪ੍ਰਗਟ ਕੀਤੀ। ਅਮਰ ਸਿੰਘ ਬਿਲਿੰਗ ਵੱਲੋਂ ਗਰਮੀ ਤੋਂ ਬਚਣ ਦੀ ਅਪੀਲ ਕਰਦਿਆਂ ਬੂਟੇ ਲਾਉਣ ਦੀ ਅਪੀਲ ਕੀਤੀ। ਮਾ ਬਲਬੀਰ ਸਿੰਘ ਘੁੰਮਣ ਨੇ ਜੂਨ 1984 ਦੇ ਘਟਨਾਕ੍ਰਮ ਨੂੰ ਯਾਦ ਕਰਦਿਆਂ ਪੰਜਾਬੀਆਂ ਦੇ ਸੱਭਿਆਚਾਰ ਅਤੇ ਅਣਖ ਦੀ ਗੱਲ ਰੱਖੀ। ਅਮਰਜੀਤ ਗਰੇਵਾਲ ਵੱਲੋਂ ਮਹੀਨਾਵਾਰ ਆਮਦਨ ਖ਼ਰਚ ਦਾ ਵੇਰਵਾ ਪੇਸ਼ ਕੀਤਾ ਗਿਆ। ਹਾਕਮ ਰਾਏ ਵੱਲੋਂ ਪੈਨਸ਼ਨਰਜ਼ ਦੀਆਂ ਮੰਗਾਂ ਸਬੰਧੀ ਸਰਕਾਰ ਦੇ ਲਾਰਿਆਂ ਦੀ ਨਿਖੇਧੀ ਕੀਤੀ ਗਈ। ਸ਼ਾਸਤਰੀ ਗੁਰੂਦੱਤ ਸ਼ਰਮਾ ਨੇ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ। ਅੰਤ ਵਿੱਚ ਰੋਸ਼ਨ ਲਾਲ ਸੂਦ ਵੱਲੋਂ ਨਵੀਂ ਕਾਰਜਕਾਰਨੀ ਨੂੰ ਮੁਬਾਰਕ ਦਿੰਦਿਆਂ ਉਤਸ਼ਾਹ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਹਰੀ ਸਿੰਘ, ਭੀਮ ਸਿੰਘ, ਸੁਰਜੀਤ ਸਿੰਘ, ਕੇਸਰ ਸਿੰਘ, ਦੇਵਰਾਜ, ਮਦਨ ਅਬਰੋਲ, ਜਤਿੰਦਰਪਾਲ, ਜਗਦੀਸ਼ ਸਿੰਘ ਸੁਪਰਡੈਂਟ, ਚਰਨਜੀਤ ਸਿੰਘ ਸਰਪੰਚ, ਮਨੋਹਰ ਲਾਲ ਵਰਮਾ, ਅਮਰ ਨਾਥ, ਸਸ਼ੀ ਭੂਸ਼ਨ, ਰਾਕੇਸ਼ ਕੁਮਾਰ, ਗੁਰਮੇਲ ਸਿੰਘ, ਨਰਿੰਦਰ ਸਿੰਘ, ਨਾਰੰਗ ਸਿੰਘ, ਜ਼ੋਰਾ ਸਿੰਘ, ਸੋਮਨਾਥ ਅਤੇ ਵੀਰ ਸਿੰਘ ਹਾਜ਼ਰ ਸਨ।