ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 6 ਜੂਨ
ਤੇਜ਼ ਹਨੇਰੀ ਦੌਰਾਨ ਸਰਕੰਡੇ ਨੂੰ ਅੱਗ ਲੱਗਣ ਨਾਲ ਇਸ ਵਿੱਚ ਰਹਿੰਦੇ ਸੈਂਕੜੇ ਪੰਛੀ ਸੜ ਕੇ ਮਰਨ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਆਈ ਹਨੇਰੀ ਕਾਰਨ ਕੋਟਕਪੂਰਾ ਸ਼ਹਿਰ ਦੇ ਵਿੱਚ ਛੱਪੜ ਦੇ ਆਸ-ਪਾਸ ਖੜ੍ਹੇ ਸਰਕੰਡੇ ਨੂੰ ਅਚਾਨਕ ਅੱਗ ਲੱਗ ਗਈ ਜਿਸ ਨਾਲ ਇਸ ਵਿੱਚ ਰਹਿਣ ਵਾਲੇ ਪੰਛੀ ਬੁਰੀ ਤਰ੍ਹਾਂ ਝੁਲਸ ਕੇ ਮਰ ਗਏ। ਘਟਨਾ ਸਥਾਨ ਨੇੜੇ ਰਹਿੰਦੇ ਲੋਕਾਂ ਨੇ ਇਸ ਦੀ ਜਾਣਕਾਰੀ ਫਰੀਦਕੋਟ, ਕੋਟਕਪੂਰਾ ਤੇ ਜੈਤੋ ਵਿੱਚ ਅੱਗ ਬੁਝਾਊ ਦਸਤਿਆਂ ਨੂੰ ਦਿੱਤੀ। ਅੱਗ ਲੱਗਣ ਤੋਂ ਕਰੀਬ ਦੋ ਘੰਟੇ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਸ ਅੱਗ ਨਾਲ ਆਸ-ਪਾਸ ਦੇ ਆਬਾਦੀ ਵਾਲੇ ਇਲਾਕੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਸਿਟੀ ਪੁਲਿਸ ਕੋਟਕਪੂਰਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਅੱਗ ਬੁਝਾਊ ਦਸਤਿਆਂ ਨੇ ਅੱਗ ਉੱਪਰ ਕਾਬੂ ਪਾ ਲਿਆ ਹੈ।