ਤਪਾ ਮੰਡੀ:
ਤਪਾ ਦੇ ਮੰਨਤ ਗੋਇਲ ਨੇ ਆਲ ਇੰਡੀਆ ਦੀ ਨੀਟ ਪ੍ਰੀਖਿਆ ’ਚੋਂ 720 ਵਿਚੋਂ 715 ਅੰਕ ਪ੍ਰਾਪਤ ਕਰਕੇ 243ਵਾਂ ਰੈਂਕ ਹਾਸਲ ਕੀਤਾ ਹੈ। ਉਸ ਨੇ ਬਾਰ੍ਹਵੀਂ ਦੀ ਮੈਡੀਕਲ ਗਰੁੱਪ ਦੀ ਪ੍ਰੀਖਿਆ ਵਿਚੋਂ ਬਰਨਾਲਾ ਜ਼ਿਲ੍ਹੇ ’ਚੋਂ 97.4 ਫ਼ੀਸਦੀ ਅੰਕ ਲੈ ਕੇ ਪਹਿਲਾ ਅਤੇ ਬਠਿੰਡਾ ਜ਼ਿਲ੍ਹੇ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਇਸ ਖ਼ੁਸ਼ੀ ਵਿਚ ਪਰਿਵਾਰ ਨੇ ਉਸ ਦਾ ਮੂੰਹ ਮਿੱਠਾ ਕਰਵਾਇਆ। -ਪੱਤਰ ਪ੍ਰੇਰਕ