ਸ਼ਾਹਕੋਟ:
ਸਿਹਤ ਵਿਭਾਗ ਵੱਲੋਂ ਇੱਥੇ ਬਲਾਕ ਪੱਧਰੀ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਐੱਸਐੱਮਓ ਸ਼ਾਹਕੋਟ ਡਾ. ਦਵਿੰਦਰ ਪਾਲ ਸਿੰਘ ਨੇ ਕੈਂਪ ਵਿਚ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਭਰ ਵਿਚ ਹਰ ਸਾਲ ਕਰੀਬ 6 ਲੱਖ ਮੌਤਾਂ ਮਲੇਰੀਆ ਨਾਲ ਹੋ ਰਹੀਆ ਹਨ ਪਰ ਭਾਰਤ ਸਰਕਾਰ ਵੱਲੋਂ ਮਲੇਰੀਆ ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾ ਸਦਕਾ ਸਾਡੇ ਦੇਸ਼ ਅੰਦਰ ਮਲੇਰੀਏ ਦੇ 3 ਫ਼ੀਸਦੀ ਕੇਸ ਹੀ ਪਾਏ ਜਾਂਦੇ ਹਨ। ਮਲੇਰੀਏ ਦੇ ਮੁਕੰਮਲ ਖਾਤਮੇ ਲਈ ਉਨ੍ਹਾਂ ਸਮਾਜ ਸੇਵਕਾਂ ਤੇ ਆਮ ਲੋਕਾਂ ਨੂੰ ਵਿਭਾਗ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ। ਕਾਰਜਕਾਰੀ ਬੀਈਈ ਅਮਨਦੀਪ ਸਿੰਘ ਨੇ ਮਲੇਰੀਆ ਹੋਣ ਦੇ ਕਾਰਨ, ਲੱਛਣਾਂ ਅਤੇ ਉਸ ਤੋਂ ਬਚਾਅ ਕਰਨ ਬਾਰੇ ਜਾਣਕਾਰੀ ਦਿੰਦੇ ਲੋਕਾਂ ਨੂੰ ਆਪਣੇ ਘਰਾਂ ਤੇ ਆਲੇ-ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਕੀਤੀ। ਕੈਂਪ ਵਿਚ ਗਣੇਸ਼ ਕੁਮਾਰ, ਰਵਿੰਦਰ ਨਾਥ, ਵਰਿੰਦਰ ਗਿੱਲ, ਵਿਸ਼ਾਲ ਲਾਲ, ਬਲਜਿੰਦਰ ਕੁਮਾਰ, ਕੁਲਦੀਪ ਸਿੰਘ ਅਤੇ ਸੁਰਿੰਦਰ ਸਿੰਘ ਸਚਦੇਵਾ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ। -ਪੱਤਰ ਪ੍ਰੇਰਕ