ਗੁਰਬਖਸ਼ਪੁਰੀ
ਤਰਨ ਤਾਰਨ, 6 ਜੂਨ
ਜੰਗਲੀ ਜੀਵ ਸੁਰੱਖਿਆ ਵਿਭਾਗ ਦੀ ਹਰੀਕੇ ਰੇਂਜ ਦੇ ਅਧਿਕਾਰੀਆਂ ਦੀ ਇਕ ਟੀਮ ਨੂੰ ਦੇਖ ਕੇ ਬੀਤੀ ਰਾਤ ਹਰੀਕੇ ਦੀ ਡਾਊਨ ਸਟਰੀਮ ਦੇ ਸੈਂਚੁਰੀ ਵਾਲੇ ਇਲਾਕੇ ਅੰਦਰੋਂ ਨਾਜਾਇਜ਼ ਮਾਈਨਿੰਗ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਮੌਕੇ ਤੋਂ ਆਪਣਾ ਵਾਹਨ ਪੀਟਰ ਰੇਹੜਾ (ਘੜੂਕਾ) ਛੱਡ ਕੇ ਫਰਾਰ ਹੋਣਾ ਪਿਆ| ਵਣ ਮੰਡਲ ਅਧਿਕਾਰੀ ਫ਼ਿਰੋਜ਼ਪੁਰ ਲਖਵਿੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਵਿਭਾਗ ਦੀ ਹਰੀਕੇ ਸੈਂਚੁਰੀ ਦੇ ਅਧਿਕਾਰੀ ਕਮਲਜੀਤ ਸਿੰਘ ਦੀ ਅਗਵਾਈ ਵਿੱਚ ਵਿਭਾਗ ਦੀ ਇਕ ਟੀਮ ਨੇ ਡਾਊਨ ਸਟਰੀਮ ’ਤੇ ਛਾਪਾ ਮਾਰਿਆ ਤਾਂ ਉਥੋਂ ਨਾਜਾਇਜ਼ ਮਾਈਨਿੰਗ ਕਰਦੇ ਅਣਪਛਾਤੇ ਆਪਣਾ ਪੀੜਤ ਰੇਹੜਾ ਉਥੇ ਹੀ ਛੱਡ ਕੇ ਫਰਾਰ ਹੋ ਗਏ| ਵਣ ਰੇਂਜ ਦੇ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਜੰਗਲੀ ਜੀਵ ਸੁਰੱਖਿਆ ਐਕਟ ਅਧੀਨ ਇਕ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ|