ਕਾਠਮੰਡੂ, 7 ਜੂਨ
ਨੇਪਾਲ ਸਰਕਾਰ ਨੇ ਭਾਰਤ ਅਤੇ ਅਮਰੀਕਾ ਵਿਚਲੇ ਨੇਪਾਲੀ ਕਾਂਗਰਸ ਕੋਟੇ ਤਹਿਤ ਨਿਯੁਕਤ ਕੀਤੇ ਰਾਜਦੂਤਾਂ ਸਮੇਤ 11 ਦੇਸ਼ਾਂ ਤੋਂ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨੇ ਪਾਰਟੀ (ਨੇਪਾਲੀ ਕਾਂਗਰਸ) ਨਾਲ ਗੱਠਜੋੜ ਖ਼ਤਮ ਕਰ ਕੇ ਕੇਪੀ ਸ਼ਰਮਾ ਓਲੀ ਨਾਲ ਹੱਥ ਮਿਲਾਇਆ ਸੀ।