ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 8 ਜੂਨ
ਇਥੋਂ ਨੇੜਲੇ ਪਿੰਡ ਕਣਕਵਾਲ ਭੰਗੂਆਂ ਵਿੱਚ ਨਵੇਂ ਬਣ ਰਹੇ ਸ਼ੈਲਰ ਦੀ ਅੱਜ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਕਣਕਵਾਲ ਭੰਗੂਆਂ ਦੀ ਲਹਿਰਾਗਾਗਾ ਸੜਕ ਉੱਤੇ ਨਵੇਂ ਸ਼ੈਲਰ ਦੀ ਉਸਾਰੀ ਹੋ ਰਹੀ ਹੈ, ਜਿਸ ਦੀ ਕੰਧ ਦਾ ਪਲੱਸਤਰ ਕਰਦਿਆਂ ਕੰਧ ਡਿੱਗ ਪਈ। ਇਸ ਕਾਰਨ ਮਜ਼ਦੂਰ ਹੇਠਾਂ ਦਬ ਗਏ। ਜਨਕ ਰਾਜ (50) ਵਾਸੀ ਧਰਮਗੜ੍ਹ ਅਤੇ ਅਮਨਦੀਪ ਸਿੰਘ (30) ਪਿੰਡ ਹੀਰੋ ਖੁਰਦ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਤਾਂ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਜ਼ਖਮੀ ਕ੍ਰਿਸ਼ਨ ਸਿੰਘ ਵਾਸੀ ਰਤਨਗੜ੍ਹ ਪਾਟਿਆਂਵਾਲੀ ਤੇ ਬਿੱਟੂ ਸਿੰਘ ਪਿੰਡ ਹੀਰੋਂ ਖੁਰਦ ਦੀ ਨਾਜ਼ੁਕ ਹਾਲਤ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਸੀ। ਬਿੱਟੂ ਸਿੰਘ ਵਾਸੀ ਹੀਰੋ ਖੁਰਦ ਦੀ ਵੀ ਪਟਿਆਲਾ ਵਿਖੇ ਮੌਤ ਹੋ ਗਈ। ਮਜ਼ਦੂਰ ਜਗਸੀਰ ਸਿੰਘ ਵਾਸੀ ਧਰਮਗੜ੍ਹ ਸੁਨਾਮ ਦੇ ਸਰਕਾਰੀ ਹਸਪਤਾਲ ਵਿਖੇ ਹੀ ਜੇਰੇ ਇਲਾਜ ਹੈ।