ਹਤਿੰਦਰ ਮਹਿਤਾ
ਜਲੰਧਰ, 8 ਜੂਨ
ਸੰਤ ਅਵਤਾਰ ਸਿੰਘ ਦੀ 36ਵੀਂ ਬਰਸੀ ਨੂੰ ਸਮਰਪਿਤ ਕਰਵਾਇਆ ਪੰਜ ਰੋਜ਼ਾ ਖੇਡ ਮੇਲਾ ਸਮਾਪਤ ਹੋ ਗਿਆ ਹੈ। ਇਸ ਮੇਲੇ ਵਿੱਚ 235 ਟੀਮਾਂ ਨੇ ਹਿੱਸਾ ਲਿਆ। ਜਾਣਕਾਰੀ ਅਨੁਸਾਰ 35 ਕਿਲੋ ਭਾਰ ਵਰਗ ਵਿੱਚ ਪ੍ਰਤਾਪਪੁਰਾ ਦੀ ਟੀਮ ਨੇ ਪ੍ਰਾਪਤ, ਜਦੋਂਕਿ ਸੀਚੇਵਾਲ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 45 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਰਵੀ ਸ਼ੋਲੇ ਦੀ ਟੀਮ ਤੇ ਦੂਜੇ ਸਥਾਨ ’ਤੇ ਚੌਕੀਮਾਨ, 60 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਮਾਨਸਾ ਜ਼ਿਲ੍ਹੇ ਦੀ ਟੀਮ, ਦੂਜੇ ’ਤੇ ਸੀਚੇਵਾਲ, 70 ਕਿਲੋਂ ਭਾਰ ਵਰਗ ਵਿੱਚ ਪਹਿਲਾ ਸਥਾਨ ਸੀਚੇਵਾਲ ਅਤੇ ਦੂਜਾ ਸਥਾਨ ਆਹਲੀਵਾਲ ਨੇ ਹਾਸਲ ਕੀਤਾ। ਓਪਨ ਵਿੱਚ ਨਿਰਮਲ ਕੁਟੀਆ ਸੀਚੇਵਾਲ ਦੀ ਟੀਮ ਨੇ ਬਾਜ਼ੀ ਮਾਰੀ। ਵਾਲੀਬਾਲ ਦੇ ਹੋਏ 50 ਕਿਲੋ ਭਾਰ ਵਰਗ ਦੇ ਮੁਕਾਬਿਲਆਂ ਵਿੱਚ ਪਹਿਲੇ ਸਥਾਨ ’ਤੇ ਖਾਲਸਾ ਕਲੱਬ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਦੂਜੇ ਸਥਾਨ ’ਤੇ ਮਹਿਤਪੁਰ ਦੀ ਟੀਮ ਰਹੀ। ਓਪਨ ਦੇ ਮੁਕਾਬਿਲਆਂ ਵਿੱਚ ਪਹਿਲਾਂ ਸਥਾਨ ਸ਼ਹੀਦ ਮਨਦੀਪ ਸਿੰਘ ਯਾਦਗਾਰੀ ਸਪੋਰਟਸ ਕਲੱਬ ਕੋਟਲੀ ਗਾਜਰਾ, ਜਦੋਂਕਿ ਦੂਜੇ ਸਥਾਨ ’ਤੇ ਪਿੰਡ ਦੇਸਲ ਦੀ ਟੀਮ ਰਹੀ। ਇਸ ਖੇਡ ਮੇਲੇ ਦੌਰਾਨ ਸੰਤ ਅਮਰੀਕ ਸਿੰਘ ਖੁਖਰੈਣ, ਮਹਾਤਮਾ ਮੁਨੀ ਖੈੜਾ ਬੇਟ, ਸੰਤ ਪ੍ਰਗਟ ਨਾਥ, ਸੰਤ ਗੁਰਮੇਜ਼ ਸਿੰਘ ਸੈਦਰਾਣਾ ਸਾਹਿਬ, ‘ਆਪ’ ਦੇ ਹਲਕਾ ਇੰਚਾਰਜ ਸ਼ਾਹਕੋਟ ਤੋਂ ਇੰਦਰ ਪੰਡੋਰੀ, ਸੁਰਜੀਤ ਸਿੰਘ ਸੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਤਜਿੰਦਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਐਡਵੇਕੇਟ ਗੁਰਭੇਜ ਸਿੰਘ, ਕੋਚ ਗੁਰਬੀਰ ਢਿੱਲੋਂ ਆਦਿ ਹਾਜ਼ਰ ਸਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖੇਡ ਮੇਲੇ ਦੌਰਾਨ ਆਏ ਚਾਰ ਹਜ਼ਾਰ ਤੋਂ ਵੱਧ ਖਿਡਾਰੀਆਂ ਨੂੰ 5-5 ਬੂਟੇ ਲਾਉਣ ਦੀ ਅਪੀਲ ਕੀਤੀ।