ਨਿਊਯਾਰਕ, 11 ਜੂਨ
ਅਮਰੀਕਾ ਤੇ ਭਾਰਤ ਤੋਂ ਹਾਰਨ ਵਾਲੀ ਪਾਕਿਸਤਾਨੀ ਟੀਮ ਨੇ ਅੱਜ ਇੱਥੇ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਗਰੁੱਪ ‘ਏ’ ਮੈਚ ਵਿੱਚ ਕੈਨੇਡਾ ’ਤੇ ਸੱਤ ਵਿਕਟ ਨਾਲ ਜਿੱਤ ਹਾਸਲ ਕੀਤੀ ਅਤੇ ਅਗਲੇ ਗੇੜ ਵਿੱਚ ਪਹੁੰਚਣ ਦੀ ਆਪਣੀ ਆਸ ਨੂੰ ਜਿਊਂਦਾ ਰੱਖਿਆ। ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਕੈਨੇਡਾ ਦੀ ਟੀਮ ਪਾਕਿਸਤਾਨ ਦੇ ਗੇਂਦਬਾਜ਼ਾਂ ਸਾਹਮਣੇ ਆਰੋਨ ਜੋਹਨਸਨ (52 ਦੌੜਾਂ) ਦੇ ਅਰਧ ਸੈਂਕੜੇ ਦੇ ਬਾਵਜੂਦ ਸੱਤ ਵਿਕਟਾਂ ’ਤੇ 106 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ ਫਿਰ ਮੁਹੰਮਦ ਰਿਜ਼ਵਾਨ (ਨਾਬਾਦ 53 ਦੌੜਾਂ) ਅਤੇ ਬਾਬਰ ਆਜ਼ਮ (33 ਦੌੜਾਂ) ਵਿਚਾਲੇ ਦੂਜੇ ਵਿਕਟ ਲਈ 62 ਗੇਂਦਾਂ ’ਚ 63 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਇਹ ਟੀਚਾ 15 ਗੇਂਦਾਂ ਬਾਕੀ ਰਹਿੰਦੇ ਹੋਏ 17.3 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 107 ਦੌੜਾਂ ਬਣਾ ਕੇ ਹਾਸਲ ਕਰ ਕੇ ਟੂਰਨਾਮੈਂਟ ਵਿੱਚ ਪਹਿਲੀ ਜਿੱਤ ਦਰਜ ਕੀਤੀ। -ਪੀਟੀਆਈ