ਨਵੀਂ ਦਿੱਲੀ, 11 ਜੂਨ
ਭਾਰਤੀ ਸ਼ੂਟਿੰਗ ਫੈਡਰੇਸ਼ਨ ਨੇ ਅੱਜ ਪੈਰਿਸ ਓਲੰਪਿਕ ਲਈ 15 ਮੈਂਬਰੀ ਰਾਈਫਲ ਅਤੇ ਪਿਸਟਲ ਟੀਮ ਦਾ ਐਲਾਨ ਕੀਤਾ। ਇਸ ਤਹਿਤ ਸਟਾਰ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਦੋ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਇੱਕੋ-ਇੱਕ ਨਿਸਾਨੇਬਾਜ਼ ਹੈ। ਟੀਮ ਦੀ ਚੋਣ ਵਰਚੁਅਲ ਮੀਟਿੰਗ ਵਿੱਚ ਕੀਤੀ ਗਈ। ਟੀਮ ਵਿੱਚ ਅੱਠ ਰਾਈਫਲ ਅਤੇ ਸੱਤ ਪਿਸਟਲ ਨਿਸ਼ਾਨੇਬਾਜ਼ ਸ਼ਾਮਲ ਹਨ। ਚੋਣ ਕਮੇਟੀ ਨੇ ਟਰਾਇਲ ਦੇ ਨਤੀਜਿਆਂ ਨੂੰ ਪਹਿਲ ਦੇਣ ਦਾ ਫੈਸਲਾ ਕੀਤਾ ਹੈ। ਰਾਈਫਲ ਟੀਮ ’ਚ ਸੰਦੀਪ ਸਿੰਘ, ਅਰਜੁਨ ਬਾਬੂਤਾ (10 ਮੀਟਰ ਏਅਰ ਰਾਈਫਲ ਪੁਰਸ਼), ਇਲਾਵੇਨਿਲ ਵਲਾਰਿਵਾਨ, ਰਮਿਤਾ (10 ਮੀਟਰ ਏਅਰ ਰਾਈਫਲ ਮਹਿਲਾ), ਸਿਫਤ ਕੌਰ ਸਮਰਾ, ਅੰਜੁਮ ਮੌਦਗਿਲ (50 ਮੀਟਰ ਰਾਈਫਲ 3 ਪੁਜ਼ੀਸ਼ਨਜ਼ ਮਹਿਲਾ), ਐਸ਼ਵਰਿਆ ਤੋਮਰ, ਸਵਪਨਿਲ ਕੁਸਾਲੇ (50 ਮੀਟਰ ਰਾਈਫਲ 3 ਪੁਜ਼ੀਸ਼ਨ ਪੁਰਸ਼) ਸ਼ਾਮਲ ਹਨ। ਇਸੇ ਤਰ੍ਹਾਂ ਪਿਸਟਲ ਟੀਮ ਵਿੱਚ ਸਰਬਜੋਤ ਸਿੰਘ, ਅਰਜੁਨ ਚੀਮਾ, ਮਨੂ ਭਾਕਰ, ਰਿਦਮ ਸਾਂਗਵਾਨ, ਅਨੀਸ਼ ਭਾਨਵਾਲ ਵਿਜੈਵੀਰ ਸਿੱਧੂ, ਮਨੂ ਭਾਕਰ ਅਤੇ ਈਸ਼ਾ ਸਿੰਘ ਸ਼ਾਮਲ ਹਨ। -ਪੀਟੀਆਈ