ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 11 ਜੂਨ
ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਫੈਸ਼ਨ ਡਿਜ਼ਾਈਨ ਵਿਭਾਗ ਵੱਲੋਂ ਅਵਾਤ-ਗਾਰਡ ਫੈਸ਼ਨ ਸ਼ੋਅ ਕਰਵਾਇਆ ਗਿਆ। ਇਸ ’ਚ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਸ਼ਾਨਦਾਰ ਡਿਜ਼ਾਈਨ ਤੇ ਨਵੀਨਤਾਕਾਰੀ ਰਚਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ। ਫੈਸ਼ਨ ਸ਼ੋਅ ਦਾ ਉਦੇਸ਼ ਉਭਰਦੇ ਡਿਜ਼ਾਈਨਰਾਂ ਨੂੰ ਆਪਣੇ ਕੰਮ ਨੂੰ ਸਹਿਪਾਠੀਆਂ, ਫੈਕਲਟੀ ਮੈਂਬਰਾਂ ਅਤੇ ਉਦਯੋਗ ਦੇ ਪੇਸ਼ੇਵਰਾਂ ਨੂੰ ਪੇਸ਼ ਕਰਨ ਲਈ ਇਕ ਪਲੈਟਫਾਰਮ ਪ੍ਰਦਾਨ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਪਰੋ-ਵਾਈਸ ਚਾਂਸਲਰ ਡਾ. ਬੀਐੱਸ ਭਾਟੀਆ ਵੱਲੋਂ ਕੀਤੀ ਗਈ। ਇਸ ਮੌਕੇ ਵਿਦਿਆਰਥੀ ਭਲਾਈ ਦੇ ਡੀਨ ਡਾ. ਨਿਤਿਨ ਥਾਪਰ, ਰਿਸੋਰਸ ਮੋਬਿਲਾਈਜੇਸ਼ਨ ਦੇ ਡੀਨ ਡਾ. ਗੁਰਚਰਨ ਸਿੰਘ ਅਤੇ ਐੱਫਡੀਡੀਆਈ ਦੇ ਐੱਚਓਡੀ ਸੰਦੀਪ ਕੁਮਾਰ ਹਾਜ਼ਰ ਸਨ।
ਇਸ ਸਬੰਧੀ ਸ੍ਰੀ ਭਾਟੀਆ ਨੇ ਦੱਸਿਆ ਕਿ ਪ੍ਰੋਗਰਾਮ ’ਚ ਡਿਜ਼ਾਈਨਰਾਂ- ਅਨੂ, ਰਾਮ, ਮਾਨਸੀ, ਸਿਮਰਨ, ਅਫਸ਼ਾਨ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਰੱਜੀ ਅਤੇ ਰੀਨਾ ਨੇ ਆਪਣੇ ਵੱਖ-ਵੱਖ ਥੀਮ ਪ੍ਰਦਰਸ਼ਿਤ ਕੀਤੇ। ਉਨ੍ਹਾਂ ਦੇ ਡਿਜ਼ਾਈਨਾਂ ਨੇ ਦਰਸ਼ਕਾਂ ਨੂੰ ਹਾਂ-ਪੱਖੀ ਪ੍ਰਭਾਵ ਛੱਡਿਆ। ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ’ਚ ਬੈਸਟ ਮਾਡਲ ਦਾ ਖਿਤਾਬ ਮਾਨਿਕ, ਘਣਪਿਆਰੀ, ਸਪਰਸ਼, ਹਰਮਨ ਨੇ ਜਿੱਤਿਆ ਅਤੇ ਰੀਨਾ ਨੂੰ ਡਿਜ਼ਾਈਨਰ ਆਫ ਦਿ ਈਅਰ ਐਵਾਰਡ ਦਿੱਤਾ ਗਿਆ।