ਫ਼ਤਹਿਗੜ੍ਹ ਸਾਹਿਬ:
ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਮੰਡੀ ਵਿੱਚ ਜ਼ਿਲ੍ਹਾ ਲਿਖਾਰੀ ਸਭਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪ੍ਰਧਾਨ ਪਰਮਜੀਤ ਕੌਰ ਸਰਹਿੰਦ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ 1984 ਦੇ ਘੱਲੂਕਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮਨ ਸੰਚਾਲਨ ਸਭਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਗੋਪਾਲੋਂ ਨੇ ਕੀਤਾ। ਇਸ ਮੌਕੇ ਪਰਮਜੀਤ ਕੌਰ ਸਰਹਿੰਦ ਨੇ ਸਭਾ ਵਿੱਚ ਪਹਿਲੀ ਵਾਰ ਸ਼ਮੂਲੀਅਤ ਕਰਨ ਵਾਲੇ ਨੌਜਵਾਨ ਕਵੀਆਂ ਰਵਿੰਦਰ ਸਿੰਘ, ਮਨਦੀਪ ਕੁਮਾਰ, ਜਸ਼ਨ ਬ੍ਰਹਮੀ ਨੂੰ ਜੀ ਆਇਆਂ ਆਖਿਆ ਤੇ ਉਨ੍ਹਾਂ ਨੂੰ ਆਪਣੀ ਪੁਸਤਕ ਵੀ ਭੇਟ ਕੀਤੀ। ਇਸ ਮੌਕੇ ਉਕਤ ਕਵੀਆਂ ਤੋਂ ਇਲਾਵਾ ਦੇਵ ਮਲਿਕ, ਮਲਿਕਾ ਰਾਣੀ, ਜਸ਼ਨਪ੍ਰੀਤ ਕੌਰ ਮੱਟੂ, ਅਮਰਬੀਰ ਸਿੰਘ ਚੀਮਾ, ਪ੍ਰਿਤਪਾਲ ਸਿੰਘ ਭੜ੍ਹੀ, ਗੁਰਪ੍ਰੀਤ ਸਿੰਘ ਬਰਗਾੜੀ, ਬਲਤੇਜ ਸਿੰਘ ਬਠਿੰਡਾ, ਰਵਿੰਦਰਜੀਤ ਸਿੰਘ ਬਾਸੂ, ਕੁਲਦੀਪ ਸਿੰਘ ਸਨੌਰ, ਅਵਤਾਰ ਪੁਆਰ, ਹਰਜਿੰਦਰ ਸਿੰਘ ਗੋਪਾਲੋ ਨੇ ਰਚਨਾਵਾਂ ਸੁਣਾਈਆਂ। ਸਭਾ ਦੇ ਸਰਪ੍ਰਸਤ ਲਾਲ ਮਿਸਤਰੀ ਨੇ ਰਚਨਾਵਾਂ ਦੀ ਪੜਚੋਲ ਕੀਤੀ। -ਨਿੱਜੀ ਪੱਤਰ ਪ੍ਰੇਰਕ