ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਜੂਨ
ਪਿੰਡ ਸਲੇਮਪੁਰ ਦੀ ਪਸ਼ੂ ਡਿਸਪੈਂਸਰੀ ਵਿੱਚ ਸੱਤ ਸਾਲ ਤੋਂ ਡਾਕਟਰ ਨਾ ਹੋਣ ਕਰ ਕੇ ਪਸ਼ੂ ਪਾਲਕ ਹੋ ਪ੍ਰੇਸ਼ਾਨ ਹੋ ਰਹੇ ਹਨ। ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਵਾਸੀਆਂ ਸਣੇ ਡਿਸਪੈਂਸਰੀ ਦਾ ਜਾਇਜ਼ਾ ਲੈਣ ਉਪਰੰਤ ਕਿਹਾ ਕਿ ਸਰਕਾਰ ਨੂੰ ਪਿੰਡਾਂ ਦੀਆਂ ਮੁਸ਼ਕਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਸਲੇਮਪੁਰ ਦੀ ਪਸ਼ੂ ਡਿਸਪੈਂਸਰੀ ਦੇ ਅਧੀਨ ਪਿੰਡ ਸਿੰਧੜਾ, ਹਰਨਾ, ਚੋਲਟੀ ਖੇੜੀ, ਪਤਾਰਸੀ ਕਲਾ ਅਤੇ ਪਤਾਰਸੀ ਖੁਰਦ ਆਦਿ ਪਿੰਡ ਆਉਂਦੇ ਹਨ। ਇਨ੍ਹਾਂ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦਾ ਇਲਾਜ ਪ੍ਰਾਈਵੇਟ ਡਾਕਟਰਾਂ ਤੋਂ ਕਰਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 5 ਸਾਲ ਕਾਂਗਰਸ ਦੀ ਸਰਕਾਰ ਤੇ ਢਾਈ ਸਾਲ ‘ਆਪ’ ਸਰਕਾਰ ਨੇ ਪਸ਼ੂ ਡਿਸਪੈਂਸਰੀ ’ਚ ਕੋਈ ਵੀ ਡਾਕਟਰ ਪੱਕੇ ਤੌਰ ’ਤੇ ਨਹੀਂ ਭੇਜਿਆ ਸਗੋਂ ਦੂਜੀ ਡਿਸਪੈਂਸਰੀ ਤੋਂ ਹਫ਼ਤੇ ਵਿੱਚ ਇੱਕ ਦਿਨ ਡੈਪੂਟੇਸ਼ਨ ’ਤੇ ਡਾਕਟਰ ਨੂੰ ਭੇਜਿਆ ਜਾਂਦਾ ਹੈ। ਇਲਾਕੇ ਦੇ ਲੋਕਾਂ ਦੀ ਮੰਗ ਕੀਤੀ ਕਿ ਡਿਸਪੈਂਸਰੀ ਵਿੱਚ ਪੱਕੇ ਤੌਰ ’ਤੇ ਡਾਕਟਰ ਤਾਇਨਾਤ ਕੀਤਾ ਜਾਵੇ।
ਸ੍ਰੀ ਭੁੱਟਾ ਨੇ ਕਿਹਾ ਕਿ ਪੰਜਾਬ ਵਿੱਚ ਅਨੇਕਾਂ ਪਸ਼ੂ ਡਿਸਪੈਂਸਰੀਆਂ ਨੂੰ ਮੁਲਾਜ਼ਮਾਂ ਦੀ ਘਾਟ ਕਾਰਨ ਜਿੰਦਰੇ ਲੱਗੇ ਹੋਏ ਹਨ। ਪੰਜਾਬ ਸਰਕਾਰ ਨੂੰ ਡਾਕਟਰ ਅਤੇ ਸਟਾਫ਼ ਦੀ ਤੁਰੰਤ ਭਰਤੀ ਕਰ ਕੇ ਪਸ਼ੂ ਡਿਸਪੈਂਸਰੀਆਂ ਵਿੱਚ ਸਟਾਫ ਪੂਰਾ ਕਰਨਾ ਚਾਹੀਦਾ ਹੈ। ਇਸ ਮੌਕੇ ਹਰਦੀਪ ਸਿੰਘ ਸਲੇਮਪੁਰ, ਜਗਦੀਪ ਸਿੰਘ ਸਲੇਮਪਰ, ਕੁਲਦੀਪ ਸਿੰਘ ਸਿੰਧੜਾ, ਗੁਰਤੇਜ ਸਿੰਘ ਹਰਨਾ, ਅਮਰਜੀਤ ਸਿੰਘ ਸਲੇਮਪੁਰ, ਹਰਬੰਸ ਸਿੰਘ ਸਲੇਮਪੁਰ, ਸਵਰਨ ਸਿੰਘ ਸਲੇਮਪੁਰ, ਜੀਵਨ ਸਿੰਘ ਸਲੇਮਪੁਰ, ਮਲਕੀਤ ਸਿੰਘ ਸਲੇਮਪੁਰ, ਜਗਮੀਤ ਸਿੰਘ ਸਲੇਮਪੁਰ, ਗੁਰਮੀਤ ਸਿੰਘ ਸਲੇਮਪੁਰ, ਇਮਰਾਨ ਖਾਨ, ਲਖਵਿੰਦਰ ਸਿੰਘ ਸਲੇਮਪੁਰ, ਗੁਰਪਾਲ ਸਿੰਘ ਸਲੇਮਪੁਰ, ਸੁਦਾਗਰ ਸਿੰਘ ਸਲੇਮਪੁਰ ਅਤੇ ਬਲਿਹਾਰ ਸਿੰਘ ਸਲੇਮਪੁਰ ਆਦਿ ਹਾਜ਼ਰ ਸਨ।