ਗੋਰਖਪੁਰ (ਉੱਤਰ ਪ੍ਰਦੇਸ਼), 13 ਜੂਨ
ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਅੱਜ ਇੱਥੇ ਗੋਰਖਪੁਰ ਵਿੱਚ ਇਕ ‘ਕਾਰਿਆਕਰਤਾ’ ਵਿਕਾਸ ਕੈਂਪ ਵਿੱਚ ਸ਼ਾਮਲ ਹੋਏ। ਉਨ੍ਹਾਂ ਸਿਆਸੀ ਹਾਲਾਤ, ਸਮਾਜਿਕ ਮੁੱਦਿਆਂ ਅਤੇ ਸੰਗਠਨ ਦੇ ਵਿਸਥਾਰ ਬਾਰੇ ਚਰਚਾ ਕੀਤੀ। ਭਾਗਵਤ ਬੁੱਧਵਾਰ ਨੂੰ ਗੋਰਖਪੁਰ ਪਹੁੰਚੇ ਸਨ ਅਤੇ ਇੱਥੇ ਉਨ੍ਹਾਂ ਦੇ ਪੰਜ ਦਿਨ ਰੁਕਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਉਹ ਇਕ-ਦੋ ਦਿਨਾਂ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੁਲਾਕਾਤ ਕਰ ਸਕਦੇ ਹਨ।
ਕਾਸ਼ੀ, ਗੋਰਖਪੁਰ, ਕਾਨਪੁਰ ਅਤੇ ਅਵਧ ਖੇਤਰ ਵਿੱਚ ਸੰਘ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੰਘ ਦੇ ਕਰੀਬ 280 ਸਵੈ ਸੇਵਕ ‘ਵਰਕਰ ਵਿਕਾਸ ਕੈਂਸ’ ਵਿੱਚ ਹਿੱਸਾ ਲੈ ਰਹੇ ਹਨ ਜੋ ਕਿ ਸ਼ਹਿਰ ਦੇ ਚਿਊਟਾਹਾ ਇਲਾਕੇ ਵਿੱਚ ਸਥਿਤ ਐੱਸਵੀਐੱਮ ਪਬਲਿਕ ਸਕੂਲ ਵਿੱਚ ਚੱਲ ਰਿਹਾ ਹੈ। ਇਹ ਕੈਂਪ ਲੰਘੀ 3 ਜੂਨ ਨੂੰ ਸ਼ੁਰੂ ਹੋਇਆ ਸੀ। ਸੰਘ ਦੇ ਇਕ ਸੀਨੀਅਰ ਅਹੁਦੇਦਾਰ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ, ‘‘ਸੰਘ ਮੁਖੀ ਨੇ ਸਵੈ ਸੇਵਕਾਂ ਨੂੰ ਸੰਘ ਦੀਆਂ ਸ਼ਾਖਾਵਾਂ ਦੀ ਗਿਣਤੀ ਵਧਾਉਣ ਅਤੇ ਸੰਗਠਨ ਦੇ ਵਿਸਥਾਰ ਬਾਰੇ ਸੁਝਾਅ ਦਿੱਤੇ।’’ -ਪੀਟੀਆਈ