ਸਹਾਰਨਪੁਰ (ਉੱਤਰ ਪ੍ਰਦੇਸ਼), 13 ਜੂਨ
ਪੁਲੀਸ ਨੇ ਅਦਾਕਾਰ ਕਮਾਲ ਰਾਸ਼ਿਦ ਖਾਨ ਖ਼ਿਲਾਫ਼ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐੱਸਪੀ (ਦਿਹਾਤੀ) ਸਾਗਰ ਜੈਨ ਨੇ ਦੱਸਿਆ ਕਿ ਖਾਨ ਉਰਫ ਕੇਆਰਕੇ ਵਿਰੁੱਧ ਇਹ ਐੱਫਆਈਆਰ ਦਿਓਬੰਦ ਪੁਲੀਸ ਥਾਣੇ ਵਿੱਚ ਬਸਪਾ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਸੁਸ਼ੀਲ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਪੁਲੀਸ ਮੁਤਾਬਕ ਇਹ ਅਦਾਕਾਰ ਜ਼ਿਲ੍ਹੇ ਦੇ ਫੁਲਾਸ ਅਕਬਰਪੁਰ ਖੇਤਰ ਦਾ ਰਹਿਣ ਵਾਲਾ ਹੈ। ਉਸ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਮਾਇਆਵਤੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸੀ। ਉੱਧਰ, ਬਸਪਾ ਦੀ ਟਿਕਟ ’ਤੇ ਸਹਾਰਨਪੁਰ ਤੋਂ ਲੋਕ ਸਭਾ ਚੋਣ ਲੜਨ ਵਾਲੇ ਖਾਨ ਦੇ ਭਰਾ ਮਾਜਿਦ ਅਲੀ ਅਨੁਸਾਰ ਪਿਛਲੇ 15 ਸਾਲਾਂ ਤੋਂ ਉਸ ਦਾ ਖਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। -ਪੀਟੀਆਈ