ਪੱਤਰ ਪ੍ਰੇਰਕ
ਪਟਿਆਲਾ, 17 ਜੂਨ
ਗਿਆਨਦੀਪ ਸਾਹਿਤ ਸਾਧਨਾ ਮੰਚ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿਖੇ ਇੱਕ ਸਾਹਿਤਕ ਸਮਾਗਮ ਰਚਾਇਆ ਗਿਆ। ਡਾ. ਜੀਐੱਸ ਅਨੰਦ ਦੀ ਪ੍ਰਧਾਨਗੀ ਵਿੱਚ ਹੋਇਆ ਇਹ ਸਮਾਗਮ ‘ਪਿਤਾ ਦਿਵਸ’ ਨੂੰ ਸਮਰਪਿਤ ਰਿਹਾ। ਡਾ. ਅਨੰਦ ਨੇ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ ਲੇਖਕਾਂ ਬੁੱਧੀਜੀਵੀਆਂ ਨੂੰ ਅੱਗੇ ਆਉਣ ਲਈ ਸੱਦਾ ਦਿੱਤਾ। ਇਸ ਮੌਕੇ ਬਲਬੀਰ ਜਲਾਲਾਬਾਦੀ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ਼, ਪਰਵਿੰਦਰ ਸ਼ੋਖ, ਡਾ. ਲਕਸ਼ਮੀ ਨਰਾਇਣ, ਡਾ. ਗੁਰਵਿੰਦਰ ਅਮਨ ਅਤੇ ਡਾ ਹਰਪ੍ਰੀਤ ਰਾਣਾ ਨੇ ਵੀ ਵਿਚਾਰ ਸਾਂਝੇ ਕੀਤੇ।ਕਵਿਤਾ ਦੇ ਸੈਸ਼ਨ ਵਿੱਚ ਹਾਜ਼ਰ ਕਵੀਆਂ ਵਿੱਚੋਂ ਕੁਲਦੀਪ ਜੋਧਪੁਰੀ, ਗੁਰਪ੍ਰੀਤ ਢਿੱਲੋਂ, ਦਰਸ਼ ਪਸਿਆਣਾ, ਨਵਦੀਪ ਮੁੰਡੀ, ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਸੈਦੋਕੇ,ਹਰਦੀਪ ਸੱਭਰਵਾਲ, ਜਸਵਿੰਦਰ ਖਾਰਾ, ਸੰਤ ਸਿੰਘ ਸੋਹਲ, ਤਜਿੰਦਰ ਅਨਜਾਨਾ, ਡਾ. ਜਗਦੇਵ ਕੁਮਾਰ ਸਿੰਘ, ਬਲਬੀਰ ਸਿੰਘ ਦਿਲਦਾਰ, ਸਰਵਣ ਕੁਮਾਰ ਵਰਮਾ, ਸੁਭਾਸ਼ ਮਲਕ, ਅੰਗਰੇਜ਼ ਵਿਰਕ, ਕੁਲਵੰਤ ਖਨੌਰੀ, ਮੰਗਤ ਖਾਨ, ਹਰੀ ਸਿੰਘ ਚਮਕ, ਕੁਲਦੀਪ ਕੌਰ ਧੰਜੂ, ਬਲਵੰਤ ਸਿੰਘ ਬੱਲੀ, ਰਾਮ ਸਿੰਘ ਬੰਗ, ਡਾ ਇੰਦਰ ਪਾਲ ਕੌਰ ਤੇ ਹੋਰ ਹਾਜ਼ਰ ਸਨ।