ਪੱਤਰ ਪ੍ਰੇਰਕ
ਜਲੰਧਰ, 18 ਜੂਨ
ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਐਂਪਲਾਈਜ਼ ਯੂਨੀਅਨ ਵੱਲੋਂ ਅੱਜ ਸੂਬਾ ਸਕੱਤਰ ਸੰਜੀਵ ਕੌਂਡਲ ਵੱਲੋਂ ਯੂਨੀਅਨ ਦਾ ਮੰਗ ਪੱਤਰ ਡੀਸੀ ਅਤੇ ਪੁਲੀਸ ਕਮਿਸ਼ਨਰ ਨੂੰ ਦਿੱਤਾ ਗਿਆ। ਇਸ ਮੌਕੇ ਸ੍ਰੀ ਕੌਂਡਲ ਨੇ ਦੱਸਿਆ ਕਿ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਸੁਖਨੰਦਨ ਸਿੰਘ ਮਹੇਣੀਆ ਦੀ ਪ੍ਰਧਾਨਗੀ ਵਿੱਚ ਫ਼ੈਸਲਾ ਕੀਤਾ ਗਿਆ ਹੈ ਕਿ ਯੂਨੀਅਨ ਦੀਆਂ ਮੰਗਾਂ ਪੂਰੀਆਂ ਕਰਨ ਲਈ ਪ੍ਰਸ਼ਾਸਨ ਵੱਲੋਂ ਜੇਕਰ 26 ਜੂਨ ਤੱਕ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਾ ਕਰਵਾਈ ਗਈ ਤਾਂ ਯੂਨੀਅਨ ਵੱਲੋਂ ਜ਼ਿਮਨੀ ਚੋਣਾਂ ਵਿੱਚ 26 ਜੂਨ ਤੋਂ ਬਾਅਦ ਮੁੱਖ ਮੰਤਰੀ ਦਾ ਪ੍ਰਚਾਰ ਦੌਰਾਨ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਮਹਿਕਮੇ ’ਚ ਕੰਮ ਕਰਦੇ ਇਨਲਿਸਟਮੈਂਟ ਵਾਲੇ ਕਾਮਿਆਂ ਨੂੰ ਰੈਗੂਲਰ ਕਰਨਾ, ਰੈਗੂਲਰ ਫੀਲਡ ਮੁਲਾਜ਼ਮਾਂ ਦੀ 2011 ਦੀ ਪੇਅ ਪੈਰਿਟੀ ਦੂਰ ਕਰਨਾ, ਦਰਜਾ ਤਿੰਨ ਤੇ ਚਾਰ ਮੁਲਾਜ਼ਮਾਂ ਨੂੰ ਬਿਨਾਂ ਟੈਸਟ ਤਰੱਕੀ ਦੇਣਾ, ਡਿਪਲੋਮਾ ਪਾਸ ਮੁਲਾਜ਼ਮਾਂ ਨੂੰ 15% ਕੋਟੇ ਵਿੱਚ ਜੂਨੀਅਰ ਇੰਜਨੀਅਰ ਤਰੱਕੀ ਦੇਣਾ ਅਤੇ ਰੈਗੂਲਰ ਫੀਲਡ ਸਟਾਫ ਨੂੰ ਕੋਈ ਵੀ ਹਫ਼ਤਾਵਾਰੀ ਜਾਂ ਤਿਉਹਾਰੀ ਛੁੱਟੀ ਨਾ ਮਿਲਣ ’ਤੇ ਉਨ੍ਹਾਂ ਛੁੱਟੀਆਂ ਦਾ ਲਾਭ ਦਿੱਤਾ ਜਾਵੇ ਜੇਕਰ। ਇਸ ਮੌਕੇ ਰਾਮ ਲਾਲ, ਰਾਜਨ ਕੁਮਾਰ, ਨਰਿੰਦਰ ਸਿੰਘ ਤੇ ਜਸਵੰਤ ਸਿੰਘ ਮੈਂਬਰ ਹਾਜ਼ਰ ਸਨ।