ਕੋਲਕਾਤਾ, 20 ਜੂਨ
ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਅੱਜ ਕਿਹਾ ਕਿ ਰਾਜ ਭਵਨ ’ਚ ਤਾਇਨਾਤ ਕੋਲਕਾਤਾ ਪੁਲੀਸ ਦੀ ਮੌਜੂਦਾ ਟੀਮ ਕਾਰਨ ਉਨ੍ਹਾਂ ਨੂੰ ਆਪਣੀ ਸੁਰੱਖਿਆ ਖ਼ਤਰੇ ਵਿੱਚ ਲੱਗ ਰਹੀ ਹੈ। ਕੁਝ ਦਿਨ ਪਹਿਲਾਂ ਸ੍ਰੀ ਬੋਸ ਨੇ ਪੁਲੀਸ ਕਰਮਚਾਰੀਆਂ ਨੂੰ ਰਾਜ ਭਵਨ ਦੀ ਇਮਾਰਤ ਖਾਲੀ ਕਰਨ ਦੇ ਆਦੇਸ਼ ਦਿੱਤੇ ਸਨ। ਹਾਲਾਂਕਿ ਰਾਜਪਾਲ ਭਵਨ ‘ਚ ਪੁਲੀਸ ਕਰਮਚਾਰੀ ਹਾਲੇ ਵੀ ਤਾਇਨਾਤ ਹਨ। ਸ੍ਰੀ ਬੋਸ ਨੇ ਦੱਸਿਆ, ‘ਮੇਰੇ ਕੋਲ ਕਾਰਨ ਹਨ ਜਿਸ ਤੋਂ ਮੈਨੂੰ ਲੱਗਦਾ ਹੈ ਕਿ ਮੌਜੂਦਾ ਇੰਚਾਰਜ ਅਤੇ ਉਸ ਦੀ ਟੀਮ ਮੇਰੀ ਨਿੱਜੀ ਸੁਰੱਖਿਆ ਲਈ ਖ਼ਤਰਾ ਹੈ। ਮੈਂ ਇਸ ਬਾਰੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੱਸ ਦਿੱਤਾ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।’