ਪੱਤਰ ਪ੍ਰੇਰਕ
ਸਾਦਿਕ, 20 ਜੂਨ
ਥਾਣਾ ਮੁਖੀ ਸਾਦਿਕ ਅਮਰਿੰਦਰ ਸਿੰਘ ਦਾ ਤਬਾਦਲਾ ਹੋਣ ਮਗਰੋਂ ਇੰਸਪੈਕਟਰ ਹਰਜੀਤ ਕੌਰ ਢੀਂਡਸਾ ਨੇ ਥਾਣਾ ਮੁਖੀ ਸਾਦਿਕ ਵਜੋਂ ਅਹੁਦਾ ਸੰਭਾਲ ਲਿਆ ਹੈ। ਹਰਜੀਤ ਕੌਰ ਢੀਂਡਸਾ ਵਿਮੈਨ ਸੈੱਲ ਇੰਚਾਰਜ ਫਰੀਦਕੋਟ ਤੇ ਮੋਗਾ ਸੇਵਾ ਵਿੱਚ ਨਿਭਾਉਣ ਤੋਂ ਬਾਅਦ ਇੱਥੇ ਆਏ ਹਨ। ਉਨ੍ਹਾਂ ਆਖਿਆ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਮੁੱਢਲਾ ਫਰਜ਼ ਹੈ ਤੇ ਉਹ ਇਸ ਫਰਜ਼ ਹਮੇਸ਼ਾ ਨਿਭਾਉਂਦੇ ਰਹਿਣਗੇ।