ਸਿਓਲ, 21 ਜੂਨ
ਦੱਖਣੀ ਕੋਰੀਆ ਦੀ ਫੌਜ ਨੇ ਅੱਜ ਕਿਹਾ ਕਿ ਉੱਤਰੀ ਕੋਰੀਆ ਦੇ ਫੌਜੀ ਮੁੜ ਸਰਹੱਦ ਪਾਰ ਕਰਕੇ ਉਸ ਦੇ ਖੇਤਰ ਵਿੱਚ ਆ ਗਏ, ਜਿਸ ਤੋਂ ਬਾਅਦ ਦੱਖਣੀ ਕੋਰਿਆਈ ਫ਼ੌਜੀਆਂ ਨੇ ਚਿਤਾਵਨੀ ਵਜੋਂ ਗੋਲੀਬਾਰੀ ਕੀਤੀ। ਇਸ ਮਹੀਨੇ ਤੀਜੀ ਵਾਰ ਉੱਤਰੀ ਕੋਰੀਆ ਦੇ ਫ਼ੌਜੀਆਂ ਨੇ ਜ਼ਮੀਨੀ ਸਰਹੱਦ ਪਾਰ ਕੀਤੀ ਹੈ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਕਈ ਫ਼ੌਜੀ ਸਰਹੱਦ ਦੇ ਉੱਤਰੀ ਹਿੱਸੇ ‘ਚ ਅਣਪਛਾਤੇ ਨਿਰਮਾਣ ਕਾਰਜ ‘ਚ ਲੱਗੇ ਹੋਏ ਹਨ।