ਸ਼ਾਹਜਹਾਂਪੁਰ (ਯੂਪੀ), 22 ਜੂਨ
ਸ਼ਾਹਜਹਾਂਪੁਰ ਜ਼ਿਲ੍ਹੇ ’ਚ ਪ੍ਰੇਮ ਸਬੰਧਾਂ ਕਾਰਨ ਕਥਿਤ ਤੌਰ ‘ਤੇ ਚਚੇਰੇ ਭਰਾ ਅਤੇ ਭੈਣ ਨੇ ਇਕੱਠੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿੰਡ ਅਸਤੌਲੀ ਦੇ ਰਹਿਣ ਵਾਲੇ ਕੁਲਦੀਪ (20) ਦਾ ਆਪਣੇ ਸਕੇ ਤਾਏ ਦੀ 18 ਸਾਲਾ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੋਵਾਂ ਨੂੰ ਝਿੜਕਿਆ ਅਤੇ ਪੰਜ ਮਹੀਨੇ ਪਹਿਲਾਂ ਕੁਲਦੀਪ ਦਾ ਵਿਆਹ ਕਿਸੇ ਹੋਰ ਥਾਂ ਹੋ ਗਿਆ। ਲੜਕੀ ਦਾ ਵਿਆਹ ਵੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੈਅ ਕਰ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਵਿਆਹ ਸਬੰਧੀ ਸਮਾਗਮ ਸੀ। ਬਰਾਤ 9 ਜੁਲਾਈ ਨੂੰ ਆਉਣਾ ਸੀ। ਇਸ ਦੌਰਾਨ ਦੋਵਾਂ ਨੇ ਲੜਕੀ ਦੇ ਘਰ ਵਿੱਚ ਇਕ ਹੀ ਸਾੜੀ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।