ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਜੂਨ
ਪ੍ਰਾਪਰਟੀ ਸਲਾਹਕਾਰ ਅਤੇ ਬਿਲਡਰ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਇੱਥੇ ਹੋਈ ਜਿਸ ਦੌਰਾਨ ਪ੍ਰਾਪਰਟੀ ਸਲਾਹਕਾਰਾਂ ਨਾਲ ਜੁੜੇ ਕਈ ਅਹਿਮ ਮੁੱਦੇ ਅਤੇ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਹੋਈ। ਸਭ ਤੋਂ ਵੱਧ ਐੱਨਓਸੀ ਦਾ ਮੁੱਦਾ ਗਰਮ ਰਿਹਾ। ਇਸ ਮੁੱਦੇ ’ਤੇ ਐਸੋਸੀਏਸ਼ਨ ਨੇ ਭ੍ਰਿਸ਼ਟਾਚਾਰ ਖ਼ਿਲਾਫ਼ 26 ਨੂੰ ਜਗਰਾਉਂ ਵਿੱਚ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਦਾ ਫ਼ੈਸਲਾ ਕੀਤਾ। ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਹੋਈ ਜਿਸ ’ਚ ਸਰਬਸੰਮਤੀ ਨਾਲ ਰਿਤੇਸ਼ ਭੱਟ ਨੂੰ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਮੈਂਬਰਾਂ ਨੇ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੋਪਾਲ ਬਾਂਸਲ ਦੇ ਪਿਤਾ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਉਪਰੰਤ ਰਿਤੇਸ਼ ਭੱਟ ਨੇ ਹਰਜੀਤ ਸਿੰਘ ਸੋਨੂੰ ਅਰੋੜਾ ਨੂੰ ਚੇਅਰਮੈਨ, ਜਗਮੋਨ ਭੰਡਾਰੀ ਅਤੇ ਅਨਿਲ ਕੁਮਾਰ ਕਾਕਾ ਨੂੰ ਸਰਪ੍ਰਸਤ, ਇਕਬਾਲ ਸਿੰਘ ਕਟਾਰੀਆ ਅਤੇ ਦਰਸ਼ਨ ਸਿੰਘ ਕਲੇਰ ਨੂੰ ਜਨਰਲ ਸਕੱਤਰ ਅਤੇ ਰਾਜ ਕੁਮਾਰ ਰਾਜੂ ਤੇ ਪਿਆਰਾ ਸਿੰਘ ਢੱਟ ਨੂੰ ਉਪ ਪ੍ਰਧਾਨ ਬਣਾਇਆ। ਇਸ ਤੋਂ ਇਲਾਵਾ ਅਸ਼ੀਸ਼ ਮੰਗਲਾ ਨੂੰ ਖ਼ਜ਼ਾਨਚੀ ਅਤੇ ਰਾਮ ਦੱਤ ਪੱਪੂ ਨੂੰ ਸਹਾਇਕ ਖ਼ਜ਼ਾਨਚੀ ਲਾਇਆ। ਉਨ੍ਹਾਂ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਪਰਵੀਨ ਧਵਨ ਨੂੰ ਸੌਂਪੀ ਹੈ। ਇਸ ਮੌਕੇ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਸੁਖਜੀਤ ਸਿੰਘ, ਕੁਲਵੰਤ ਸਿੰਘ ਖੁਰਾਣਾ, ਕੁਲਵੰਤ ਸਿੰਘ, ਡਾ. ਸੁਹਿਰਦ ਧਾਲੀਵਾਲ, ਪਵਨ ਵਰਮਾ ਤੇ ਗਗਨ ਚੋਪੜਾ ਨੂੰ ਸ਼ਾਮਲ ਕੀਤਾ ਗਿਆ ਹੈ।