ਸ੍ਰੀਨਗਰ, 23 ਜੂਨ
ਭਾਰਤੀ ਫ਼ੌਜ ਦੇ ਅਧਿਕਾਰੀ ਨੇ ਦੱਸਿਆ ਕਿ ਉੜੀ ਸੈਕਟਰ ਵਿਚ 22 ਜੂਨ ਨੂੰ ਸ਼ੁਰੂ ਕੀਤੇ ਗਏ ਅਤਿਵਾਦ ਨੂੰ ਰੋਕਣ ਲਈ ਚਲਾਏ ਅਪਰੇਸ਼ਨ ਦੌਰਾਨ ਇਕ ਦਹਿਸ਼ਤਗਰਦ ਦੀ ਲਾਸ਼ ਮਿਲੀ ਹੈ ਤੇ ਫੌਜ ਵਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਸ੍ਰੀਨਗਰ ਸਥਿਤ ਚਿਨਾਰ ਕੋਰ ਨੇ ਐਕਸ ’ਤੇ ਪੋਸਟ ਵਿੱਚ ਕਿਹਾ ਕਿ ਉੜੀ ਸੈਕਟਰ ਵਿੱਚ 22 ਜੂਨ ਨੂੰ ਸ਼ੁਰੂ ਕੀਤੇ ਗਏ ਘੁਸਪੈਠ ਵਿਰੋਧੀ ਅਪਰੇਸ਼ਨ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ ਹੈ। ਸੁਰੱਖਿਆ ਬਲਾਂ ਨੇ ਸ਼ਨਿਚਰਵਾਰ ਨੂੰ ਉੜੀ ਸੈਕਟਰ ਦੇ ਗੋਹਾਲਨ ਖੇਤਰ ’ਚ ਕੰਟਰੋਲ ਰੇਖਾ ਨੇੜੇ ਦੋ ਵਿਅਕਤੀਆਂ ਦੀ ਸ਼ੱਕੀ ਹਰਕਤ ਦੇਖਣ ਤੋਂ ਬਾਅਦ ਮੁਹਿੰਮ ਸ਼ੁਰੂ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਦੋ ਅਤਿਵਾਦੀਆਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਹੁਣ ਤੱਕ ਇਕ ਅਤਿਵਾਦੀ ਦੀ ਹੀ ਲਾਸ਼ ਬਰਾਮਦ ਹੋਈ ਹੈ।