ਨਵੀਂ ਦਿੱਲੀ, 24 ਜੂਨ
ਜੀ-20 ਦੇ ਵਿੱਤ ਮੰਤਰੀ ਅਗਲੇ ਮਹੀਨੇ ਜੁਲਾਈ ਵਿੱਚ ਦੁਨੀਆ ਦੇ ਸੁਪਰ-ਅਮੀਰ ਲੋਕਾਂ ‘ਤੇ ਵੈਲਥ ਟੈਕਸ(ਸੰਪਤੀ ਕਰ) ਲਗਾਉਣ ਦੇ ਮਾਮਲੇ ’ਤੇ ਚਰਚਾ ਕਰਨਗੇ। ਸਰਵੇਖਣ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੇਸ਼ਾਂ ਦੇ 68 ਫੀਸਦੀ ਲੋਕ ਅਮੀਰਾਂ ‘ਤੇ ਅਜਿਹਾ ਟੈਕਸ ਲਗਾਉਣ ਦੇ ਪੱਖ ‘ਚ ਹਨ। ਭਾਰਤ ਵਿੱਚ ਇਹ ਅੰਕੜਾ ਇਸ ਤੋਂ ਵੀ ਵੱਧ ਭਾਵ 74 ਫੀਸਦੀ ਹੈ। ਇਨ੍ਹਾਂ ਲੋਕਾਂ ਦਾ ਮੰਨਣਾ ਹੈ ਕਿ ਵਿਸ਼ਵਵਿਆਪੀ ਭੁੱਖਮਰੀ, ਅਸਮਾਨਤਾ ਅਤੇ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਅਜਿਹਾ ਟੈਕਸ ਲਗਾਇਆ ਜਾਣਾ ਚਾਹੀਦਾ ਹੈ।