ਪਠਾਨਕੋਟ: ਸੁਜਾਨਪੁਰ ਦੀ ਆਬਾਦੀ ਕਾਲਾਚੱਕ ਨਹਿਰ ਦੇ ਕਿਨਾਰੇ ਖੈਰ ਦੇ ਹਰੇ ਦਰੱਖਤਾਂ ’ਤੇ ਕਿਸੇ ਵੱਲੋਂ ਕੁਹਾੜੀ ਚਲਾਉਣਾ ਸਰਕਾਰ ਦੀ ਵਾਤਾਵਰਨ ਮੁਹਿੰਮ ’ਤੇ ਕਰਾਰਾ ਪ੍ਰਹਾਰ ਹੈ। ਜਾਣਕਾਰੀ ਦਿੰਦੇ ਹੋਏ ਕਾਲਾਚੱਕ ਵਾਸੀ ਓਮ ਪ੍ਰਕਾਸ਼ ਅਤੇ ਸ਼ਿਆਮ ਲਾਲ ਨੇ ਦੱਸਿਆ ਕਿ ਕਾਲਾਚੱਕ ਨਹਿਰ ਦੇ ਕਿਨਾਰੇ ਸਵੇਰੇ ਦੇਖਿਆ ਤਾਂ ਕਿਸੇ ਵੱਲੋਂ ਰਾਤ ਨੂੰ ਖੈਰ ਦੇ ਹਰੇ ਦਰੱਖਤ ਵੱਢੇ ਹੋਏ ਸਨ ਤੇ ਟਾਹਣਿਆਂ ਦੇ ਉਪਰ ਵਾਲੇ ਹਿੱਸੇ ਨੂੰ ਉਸ ਦੀ ਜ਼ਮੀਨ ਵਿੱਚ ਸੁੱਟ ਦਿੱਤਾ ਸੀ। ਇਸ ਸਬੰਧੀ ਗਾਰਡ ਮਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਉਸ ਦੇ ਧਿਆਨ ਵਿੱਚ ਹੈ। -ਪੱਤਰ ਪ੍ਰੇਰਕ