ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਤ੍ਰਿਵੈਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਸ਼ਾਇਰ ਤ੍ਰਿਲੋਕ ਸਿੰਘ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਵਾਟ ਹਯਾਤੀ ਦੀ’ ਦਾ ਲੋਕ ਅਰਪਣ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ਡਾ. ਹਰਜਿੰਦਰ ਪਾਲ ਸਿੰਘ ਵਾਲੀਆ (ਸਾਬਕਾ ਪ੍ਰੋਫ਼ੈਸਰ) ਮੁੱਖ ਮਹਿਮਾਨ ਵਜੋਂ ਅਤੇ ਭਾਸ਼ਾ ਵਿਗਿਆਨੀ ਡਾ. ਗੁਰਬਚਨ ਸਿੰਘ ਰਾਹੀ ਤੇ ਸਾਗਰ ਸੂਦ ਸੰਜੇ (ਅੰਤਰਰਾਸ਼ਟਰੀ ਕਵੀ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪੁਸਤਕ ਲੋਕ ਅਰਪਣ ਹੋਣ ਉਪਰੰਤ ਕਮਲ ਬਾਲਦ ਕਲਾਂ ਨੇ ਪੁਸਤਕ ਬਾਰੇ ਪਰਚਾ ਪੜ੍ਹਿਆ। ਡਾ. ਗੁਰਬਚਨ ਸਿੰਘ ਰਾਹੀ ਨੇ ਤ੍ਰਿਲੋਕ ਸਿੰਘ ਢਿੱਲੋਂ ਦੀ ਸ਼ਾਇਰੀ ਅਤੇ ਇਸ ਪੁਸਤਕ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਇੱਥੇ ਕੌਮਾਂਤਰੀ ਕਵੀ ਸਾਗਰ ਸੂਦ ਸੰਜੇ ਵੀ ਮੌਜੂਦ ਰਹੇ। ਤ੍ਰਿਲੋਕ ਸਿੰਘ ਢਿੱਲੋਂ ਦੀ ਬੇਟੀ ਦ੍ਰਿਸ਼ਟਾਂਤ ਢਿੱਲੋਂ ਨੇ ਆਪਣੇ ਪਿਤਾ ਦੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੱਤੀ।
ਕਵੀ ਦਰਬਾਰ ਸੈਸ਼ਨ ਦੌਰਾਨ ਹਰਿਸੁਬੇਗ ਸਿੰਘ,ਜਗਤਾਰ ਨਿਮਾਣਾ,ਇੰਦਰ ਪਾਲ ਸਿੰਘ,ਅਲਫ਼ਾਜ਼, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਕੁਲਜੀਤ ਕੌਰ ਪਟਿਆਲਾ,ਜਸਵਿੰਦਰ ਕੌਰ,ਅਮਰਜੀਤ ਕਸਕ, ਦਰਸ਼ਨ ਸਿੰਘ ਦਰਸ਼ ਪਸਿਆਣਾ,ਨਵਦੀਪ ਮੁੰਡੀ, ਅੰਗਰੇਜ਼ ਵਿਰਕ, ਬਲਵਿੰਦਰ ਭੱਟੀ,ਕੁਲਵੰਤ ਨਾਰੀਕੇ, ਜੋਗਾ ਸਿੰਘ ਧਨੌਲਾ,ਰਾਮ ਸਿੰਘ ਬੰਗ, ਡਾ. ਜੀਐੱਸ. ਅਨੰਦ, ਵੀਰਇੰਦਰ ਸਿੰਘ, ਕੈਪਟਨ ਚਮਕੌਰ ਸਿੰਘ ਚਹਿਲ, ਗੁਰਪ੍ਰੀਤ ਢਿੱਲੋਂ, ਜਸਵਿੰਦਰ ਸਿੰਘ ਖਾਰਾ, ਭਗਵੰਤ ਕੌਰ, ਤਰਲੋਚਨ ਮੀਰ, ਸਰਵਣ ਕੁਮਾਰ ਵਰਮਾ, ਤੇਜਿੰਦਰ ਸਿੰਘ ਅਨਜਾਨਾ, ਦ੍ਰਿਸ਼ਟਾਂਤ ਢਿੱਲੋਂ, ਗੁਰਮੁਖ ਸਿੰਘ ਜਾਗੀ, ਹਰੀ ਸਿੰਘ ਚਮਕ, ਸੁਖਵਿੰਦਰ ਸਿੰਘ, ਅਵਤਾਰਜੀਤ ਅਟਵਾਲ,ਕੁਲਦੀਪ ਕੌਰ ਧੰਜੂ, ਕਿਰਪਾਲ ਸਿੰਘ ਮੂਨਕ,ਸਤੀਸ਼ ਵਿਦਰੋਹੀ, ਡਾ. ਗੁਰਵਿੰਦਰ ਅਮਨ ਅਤੇ ਮੰਗਤ ਖ਼ਾਨ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਸਾਰੇ ਸ਼ਾਇਰਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।