ਨਵੀਂ ਦਿੱਲੀ: ਰੇਲਵੇ ਮੰਤਰਾਲੇ ਨੇ ਅੱਜ ਕਿਹਾ ਕਿ ਆਈਆਰਸੀਟੀਸੀ ਦਾ ਕੋਈ ਵੀ ਖ਼ਾਤੇਦਾਰ ਹੋਰਾਂ ਲਈ ਵੀ ਈ-ਟਿਕਟਾਂ ਬੁੱਕ ਕਰ ਸਕਦਾ ਹੈ। ਰੇਲਵੇ ਨੇ ਵੱਖ-ਵੱਖ ਉਪਨਾਮਾਂ ਵਾਲੇ ਵਿਅਕਤੀਆਂ ਲਈ ਈ-ਟਿਕਟਾਂ ਬੁੱਕ ਕਰਨ ’ਤੇ ਪਾਬੰਦੀ ਲਾਉਣ ਸਬੰਧੀ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਖ਼ਬਰਾਂ ਨੂੰ ਫਰਜ਼ੀ ਤੇ ਗੁਰਮਾਹਕੁਨ ਕਰਾਰ ਦਿੱਤਾ। ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਆਈਆਰਸੀਟੀਸੀ ਦਾ ਖ਼ਾਤੇਦਾਰ ਵੱਖ-ਵੱਖ ਉਪਨਾਮਾਂ ਵਾਲੇ ਹੋਰ ਵਿਅਕਤੀਆਂ ਲਈ ਆਪਣੇ ਖਾਤੇ ਤੋਂ ਟਿਕਟਾਂ ਬੁੱਕ ਨਹੀਂ ਕਰ ਸਕਦਾ। ਇਸ ਦੇ ਜਵਾਬ ਵਿੱਚ ਰੇਲਵੇ ਮੰਤਰਾਲੇ ਦੇ ਬੁਲਾਰੇ ਨੇ ‘ਐਕਸ’ ’ਤੇ ਪੋਸਟ ਵਿੱਚ ਕਿਹਾ, ‘‘ਵੱਖ-ਵੱਖ ਉਪਨਾਮਾਂ ਵਾਲੇ ਵਿਅਕਤੀਆਂ ਦੀਆਂ ਈ-ਟਿਕਟਾਂ ਦੀ ਬੁਕਿੰਗ ’ਤੇ ਪਾਬੰਦੀਆਂ ਸਬੰਧੀ ਸੋਸ਼ਲ ਮੀਡੀਆ ਉੱਤੇ ਚੱਲ ਰਹੀਆਂ ਖ਼ਬਰਾਂ ਫਰਜ਼ੀ ਅਤੇ ਗੁਮਰਾਹਕੁਨ ਹਨ।’’ -ਪੀਟੀਆਈ