ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਜੂਨ
ਅੱਜ ਪਟਿਆਲਾ ਵਿਚ ਹੋਈ ਬਾਰਸ਼ ਨੇ ਸਵੇਰੇ ਸਵੇਰੇ ਗਰਮੀ ਤੋਂ ਰਾਹਤ ਦਿੱਤੀ ਪਰ ਬਾਅਦ ਵਿਚ ਫਿਰ ਗਰਮੀ ਨੇ ਪਟਿਆਲਾ ਆਪਣੀ ਗ੍ਰਿਫਤ ਵਿਚ ਲੈ ਲਿਆ, ਅੱਜ ਪਟਿਆਲਾ ਦੇ ਭੁਨਰਹੇੜੀ ਵਾਲੇ ਪਾਸੇ ਕਾਫੀ ਬਾਰਸ਼ ਹੋਈ, ਜਿਸ ਕਰਕੇ ਕਿਸਾਨ ਦੇ ਚੇਿਹਰੇ ਖਿੜ ਗਏ ਪਰ ਪਟਿਆਲਾ ਦੇ ਆਮ ਖੇਤਰਾਂ ਵਿਚ ਵੀ ਬਾਰਸ਼ ਹੋਈ ਭਾਵੇਂ ਉਹ ਭੁਨਰਹੇੜੀ ਰੋਡ ਤੋਂ ਘੱਟ ਸੀ ਪਰ ਫਿਰ ਸਵੇਰੇ ਚੱਲੀ ਠੰਢੀ ਹਵਾ ਨੇ ਲੋਕਾਂ ਦੀ ਜ਼ਿੰਦਗੀ ਵਿਚ ਥੋੜਾ ਸਕੂਨ ਲਿਆਂਦਾ, ਜਿੱਥੇ ਬਾਰਸ਼ ਹੋਈ ਹੈ ਉਥੇ ਕਿਸਾਨਾਂ ਨੇ ਝੋਨਾ ਲਾਉਣ ਦੀ ਤਿਆਰੀ ਵਿੱਢ ਦਿੱਤੀ ਹੈ ਤੇ ਬਿਜਲੀ ਦੀ ਮੰਗ ਵੀ ਅੱਜ ਸਵੇਰੇ 14260 ਮੈਗਾਵਾਟ ਸੀ ਪਰ ਦੁਪਹਿਰ ਤੱਕ ਇਹ ਮੰਗ ਵਧ ਕੇ 15204 ਮੈਗਾਵਾਟ ਹੋ ਗਈ। ਦਿਨ ਭਰ ਬੱਦਲਵਾਈ ਕਾਰਨ ਤਾਪਮਾਨ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਕੁੱਝ ਰਾਹਤ ਮਿਲੀ।