ਨਵੀਂ ਦਿੱਲੀ (ਪੱਤਰ ਪ੍ਰੇਰਕ):
ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਪੰਜਾਬ ਦੇ ਵਿੱਤੀ ਹਿੱਤਾਂ ਨੂੰ ਢਾਅ ਲਾਉਣ ਦੇ ਮਨਸੂਬੇ ਤਹਿਤ ਕੰਮ ਕਰਨ ਦਾ ਦੋਸ਼ ਲਾਉਂਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਹ ਕੇਂਦਰ ਵੱਲੋਂ ਪੇਂਡੂ ਵਿਕਾਸ ਫੰਡ ਅਤੇ ਮੰਡੀ ਵਿਕਾਸ ਫ਼ੰਡ ਦੇ 7 ਹਜ਼ਾਰ ਕਰੋੜ ਰੁਪਏ ਤੋਂ ਇਲਾਵਾ ਕੌਮੀ ਸਿਹਤ ਮਿਸ਼ਨ, ਸਰਵ ਸਿੱਖਿਆ ਅਭਿਆਨ ਤੇ ਹੋਰ ਕੇਂਦਰੀ ਸਕੀਮਾਂ ਤਹਿਤ ਸੂਬੇ ਦੇ ਫੰਡ ਜਾਣਬੁੱਝ ਰੋਕਣ ਦਾ ਮੁੱਦਾ ਸੰਸਦ ’ਚ ਜ਼ੋਰਦਾਰ ਤਰੀਕੇ ਉਠਾਉਣਗੇ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਆਖਿਆ ਕਿਹਾ ਕਿ ਉਹ ਪੰਜਾਬ ਦੇ ਵਿੱਤੀ ਹੱਕਾਂ ’ਤੇ ਕੇਂਦਰ ਦੇ ਹੋ ਰਹੇ ਇਸ ਹਮਲੇ ਖ਼ਿਲਾਫ਼ ਉਦੋਂ ਤੱਕ ਆਵਾਜ਼ ਉਠਾਉਣਗੇ ਜਦੋਂ ਤੱਕ ਸੂਬੇ ਨੂੰ ਇਨਸਾਫ਼ ਨਹੀਂ ਮਿਲ ਜਾਂਦਾ।