ਪੱਤਰ ਪ੍ਰੇਰਕ
ਖਰੜ, 29 ਜੂਨ
ਸਥਾਨਕ ਪੁਲੀਸ ਨੇ ਅਮਰੀਕ ਸਿੰਘ ਵਾਸੀ ਗੰਗਾਨਗਰ ਨੂੰ ਮਾਲਟਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 95 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਅਧੀਨ ਰਾਜੇਸ਼ ਵਾਸੀ ਸੈਕਟਰ-127 ਖਰੜ ਵਿਰੁੱਧ ਧਾਰਾ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਮਾਲਟਾ ਦਾ ਵਰਕ ਪਰਮਿਟ ਦਿਵਾ ਕੇ ਮਾਲਟਾ ਭੇਜਣ ਲਈ ਡੇਢ ਲੱਖ ਰੁਪਏ ਦਾ ਸੌਦਾ ਕੀਤਾ ਸੀ ਅਤੇ ਵੱਖ-ਵੱਖ ਤਰੀਕਾਂ ’ਤੇ 95 ਹਜ਼ਾਰ ਰੁਪਏ ਪ੍ਰਾਪਤ ਕਰ ਲਏ ਸਨ। ਉਸ ਨੂੰ ਇਸ ਕੰਮ ਲਈ ਦਿੱਲੀ ਵੀ ਬੁਲਾਇਆ ਗਿਆ। ਬਾਅਦ ਵਿਚ ਜਦੋਂ ਉਹ ਮੁਲਜ਼ਮ ਦੇ ਖਰੜ ਦੇ ਪਤੇ ’ਤੇ ਆਇਆ ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਉਥੋਂ ਜਾ ਚੁੱਕਿਆ ਸੀ। ਪੁਲੀਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।