ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਜੂਨ
ਪੁਲੀਸ ਨੇ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦੁੱਗਰੀ ਦੇ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਜਦੋਂ ਮੇਨ ਮਾਰਕੀਟ ਫੇਸ-1 ਦੁੱਗਰੀ ਦੀ ਮਾਰਕੀਟ ਨੇੜੇ ਇੱਕ ਮਾਰੂਤੀ ਕਾਰ ਦੀ ਜਦੋਂ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਇਸ ਵਿੱਚੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰ ਵਿੱਚ ਬੀਰਪਾਲ ਸਿੰਘ ਉਰਫ਼ ਬੀਰੂ ਵਾਸੀ ਫੇਸ-1 ਦੁੱਗਰੀ ਅਤੇ ਗੋਪਾਲ ਮਹਾਜਨ ਉਰਫ਼ ਗੋਪੀ ਵਾਸੀ ਕਰਨੈਲ ਸਿੰਘ ਨਗਰ ਨੇੜੇ ਐਲੇ ਗਰੀਨ ਪੈਲੇਸ ਸਵਾਰ ਸਨ। ਇਸੇ ਤਰ੍ਹਾਂ ਥਾਣਾ ਮੇਹਰਬਾਨ ਦੇ ਥਾਣੇਦਾਰ ਜੋਗਿੰਦਰਪਾਲ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਟੀ ਪੁਆਇੰਟ ਮੱਤੇਵਾੜਾ ਮੌਜੂਦ ਸੀ, ਤਾਂ ਰਾਹੋਂ ਰੋਡ ਪਿੰਡ ਮੰਗਲੀ ਟਾਂਡਾ ਵੱਲੋਂ ਪੈਦਲ ਆਉਂਦੇ ਲੜਕੇ ਦੀ ਸ਼ੱਕ ਦੇ ਆਧਾਰ ’ਤੇ ਜਦੋਂ ਤਲਾਸ਼ੀ ਲਈ ਗਈ ਤਾਂ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਮਨਦੀਪ ਪਾਂਡੇ ਵਾਸੀ ਮਾਡਲ ਕਲੋਨੀ ਮੇਹਰਬਾਨ ਵਜੋਂ ਹੋਈ ਹੈ।