ਪੱਤਰ ਪ੍ਰੇਰਕ
ਫਗਵਾੜਾ, 29 ਜੂਨ
ਸਤਨਾਮਪੁਰਾ ਪੁਲੀਸ ਨੇ ਇੱਕ ਠੇਕੇ ਤੋਂ ਪਿਸਤੌਲ ਦਿਖਾ ਕੇ ਲੁੱਟ-ਖੋਹ ਕਰਨ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਨੋਜ ਕੁਮਾਰ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਆਕਾਸ਼ ਇੰਟਰਪ੍ਰਾਈਜਿਜ਼ ਦੇ ਠੇਕਾ ਮਹੇੜੂ ’ਚ ਕੰਮ ਕਰਦਾ ਹੈ। 27 ਜੂਨ ਨੂੰ ਉਹ ਤੇ ਉਸ ਦਾ ਸਹਾਇਕ ਠੇਕੇ ਅੰਦਰ ਰੋਟੀ ਖਾ ਰਹੇ ਸੀ ਕਿ ਦੋ ਨੌਜਵਾਨ ਸਕੂਟਰੀ ’ਤੇ ਆਏ ਤੇ ਪਿਸਤੌਲ ਦਿਖਾ ਕੇ 15 ਹਜ਼ਾਰ ਰੁਪਏ ਲੈ ਗਏ। ਇਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ।