ਲੁਧਿਆਣਾ: ਥਾਣਾ ਡਵੀਜ਼ਨ ਨੰਬਰ 7 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਨਿਰਭੈ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਵਰਧਮਾਨ ਚੌਕ ਚੰਡੀਗੜ੍ਹ ਰੋਡ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਵਿਜੈ ਕੁਮਾਰ ਅਤੇ ਮਨਦੀਪ ਸਿੰਘ ਨੇ ਆਪਣੇ ਕੋਲ ਨਾਜਾਇਜ਼ ਪਿਸਤੌਲ 32 ਬੋਰ ਰੱਖਿਆ ਹੋਇਆ ਹੈ। ਪੁਲੀਸ ਨੇ ਦੌਰਾਨੇ ਚੈਕਿੰਗ ਟੀ-ਪੁਆਇੰਟ ਈਡਬਲਿਊਐਸ ਕਲੋਨੀ ਸਾਹਮਣੇ ਕਿੰਗ ਕਲੈਕਸ਼ਨ ਵੱਲ ਮੋਟਰਸਾਈਕਲ ਸਪਲੈਂਡਰ ’ਤੇ ਆਉਂਦਿਆਂ ਵਿਜੈ ਕੁਮਾਰ ਉਰਫ਼ ਮੋਟਾ ਵਾਸੀ ਅਰਜਨ ਦੇਵ ਕਲੋਨੀ ਸਮਰਾਲਾ ਚੌਕ ਅਤੇ ਮਨਦੀਪ ਸਿੰਘ ਉਰਫ ਬਾਕਾ ਵਾਸੀ ਮੁਹੱਲਾ ਹਰਗੋਬਿੰਦ ਨਗਰ ਨੂੰ ਕਾਬੂ ਕਰਕੇ ਇੱਕ ਪਿਸਤੌਲ 32 ਬੋਰ, 2 ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ