ਲੁਧਿਆਣਾ: ਥਾਣਾ ਡਾਬਾ ਦੀ ਪੁਲੀਸ ਵੱਲੋਂ ਅਦਾਲਤ ਵਿੱਚ ਗੈਰਹਾਜ਼ਰ ਰਹਿਣ ਦੇ ਦੋਸ਼ ਤਹਿਤ ਦੋ ਮਹਿਲਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਦਾਲਤ ਮਿਸ ਸ਼ਿਵਾਨੀ ਜੇਐੱਮਆਈਸੀ ਨੇ ਪੁਲੀਸ ਨੂੰ ਦੱਸਿਆ ਕਿ ਲਛਮਣ ਨਗਰ ਵਾਸੀ ਜਸਕਰਨ ਕੌਰ ਅਤੇ ਸੁਨੀਤਾ ਰਾਣੀ ਅਦਾਲਤ ਵਿੱਚ ਲਗਾਤਾਰ ਗੈਰਹਾਜ਼ਰ ਚੱਲ ਰਹੀਆਂ ਹਨ। ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ