ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜੂਨ
ਸ਼ਹਿਰ ਵਿੱਚ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਹਾਇਕ ਪੁਲੀਸ ਕਮਿਸ਼ਨਰ ਪੱਛਮੀ ਮੁਰਾਦ ਜਸਵੀਰ ਸਿੰਘ ਗਿੱਲ ਅਤੇ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਮੁੱਖ ਅਫਸਰ ਥਾਣਾ ਹੈਬੋਵਾਲ ਦੇ ਨਿਰਦੇਸ਼ਾ ਅਨੁਸਾਰ ਚੌਕੀ ਜਗਤਪੁਰੀ ਦੇ ਇੰਚਾਰਜ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਚਾਰ ਲੁਟੇਰਿਆਂ ਨੂੰ ਲੁੱਟੇ ਮੋਬਾਈਲ ਫੋਨ, ਵਾਹਨਾਂ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਜਾਂਚ ਅਧਿਕਾਰੀ ਜਿੰਦਰ ਲਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲੀਸ ਪਾਰਟੀ ਨੂੰ ਮੁਖਬਰ ਖਾਸ ਵੱਲੋਂ ਮਿਲੀ ਇਤਲਾਹ ’ਤੇ ਪਵਨ ਸਿੰਘ ਵਾਸੀ ਗੁਰੂ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ, ਹਰੀਸ਼ ਵਰਮਾ ਉਰਫ਼ ਸੋਨੂੰ ਵਾਸੀ ਪ੍ਰਤਾਪ ਚੌਂਕ ਰਾਮ ਨਗਰ, ਮਨਦੀਪ ਸਿੰਘ ਉਰਫ਼ ਬੰਟੀ ਵਾਸੀ ਫਤਿਹ ਨਗਰ ਨਿਊ ਸ਼ਿਮਲਾਪੁਰੀ ਅਤੇ ਮੁਕੇਸ਼ ਕੁਮਾਰ ਉਰਫ਼ ਮੁਨਸ਼ੀ ਵਾਸੀ ਸਤਿਗੁਰੂ ਨਗਰ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਦੋ ਮੋਟਰਸਾਈਕਲ, ਦੋ ਐਕਟਿਵਾ ਅਤੇ ਕੁਲ 16 ਮੋਬਾਈਲ ਫੋ ਬਰਾਮਦ ਕੀਤੇ ਗਏ ਹਨ।