ਮੁੰਬਈ: ਉੱਘੇ ਕਲਾਕਾਰ ਤੇ ਟੀਐੱਮਸੀ ਦੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਨੂੰ ‘ਤੇਜ਼ ਬੁਖ਼ਾਰ’ ਮਗਰੋਂ ਇੱਥੋਂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸ਼ਤਰੂਘਨ ਦੇ ਪੁੱਤਰ ਲਵ ਸਿਨਹਾ ਨੇ ਕਿਹਾ ਕਿ ਉਨ੍ਹਾਂ ਦਾ ਸਾਲਾਨਾ ਰੁਟੀਨ ਚੈਕਅੱਪ ਵੀ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਸਿਨਹਾ ਨੂੰ ਹਸਪਤਾਲ ਕਦੋਂ ਦਾਖ਼ਲ ਕਰਵਾਇਆ ਗਿਆ ਸੀ। ਲਵ ਸਿਨਹਾ ਨੇ ਇਸ ਖ਼ਬਰ ਏਜੰਸੀ ਨੂੰ ‘ਵ੍ਹਟਸਐਪ’ ਰਾਹੀਂ ਦੱਸਦਿਆਂ ਕਿਹਾ, ‘‘ਮੇਰੇ ਪਿਤਾ ਨੂੰ ਬਹੁਤ ਤੇਜ਼ ਬੁਖ਼ਾਰ ਸੀ। ਅਸੀਂ ਉਨ੍ਹਾਂ ਨੂੰ ਹਸਪਤਾਲ ਲਿਜਾਣ ਦਾ ਫ਼ੈਸਲਾ ਕੀਤਾ ਤਾਂ ਜੋ ਉਹ ਠੀਕ ਹੋ ਸਕਣ ਅਤੇ ਇਸ ਦੇ ਨਾਲ ਹੀ ਅਸੀਂ ਉਨ੍ਹਾਂ ਦੇ ਸਾਲਾਨਾ ਟੈਸਟ ਵੀ ਕਰਵਾ ਸਕੀਏ।’’ -ਪੀਟੀਆਈ