ਗੁਰਾਇਆ: ਪਿੰਡ ਅੱਟਾ ਵਿੱਚ ਕਾਂਗਰਸੀ ਆਗੂ ਮੱਖਣ ਸਿੰਘ ਮੱਲ੍ਹੀ ਦੇ ਘਰ ’ਤੇ ਹੋਏ ਹਮਲੇ ਦੇ ਸਬੰਧ ’ਚ ਸਥਾਨਕ ਪੁਲੀਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਇਸ ਮੁਕੱਦਮੇ ਵਿਚ ਤਰਨਵੀਰ ਸਿੰਘ ਵਾਸੀ ਪਿੰਡ ਢੀਂਡਸਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਦਕਿ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਅੱਟੀ, ਰਣਬੀਰ ਸਿੰਘ ਵਾਸੀ ਪਿੰਡ ਢੀਂਡਸਾ, ਸਤਬੀਰ ਸਿੰਘ ਵਾਸੀ ਪਿੰਡ ਜੰਡ, ਦਲਜੀਤ ਉਰਫ਼ ਸੱਪ ਉਰਫ਼ ਲਿੱਲੀ ਪੁੱਤਰ ਅਮਰਜੀਤ ਵਾਸੀ ਪਿੰਡ ਪਾਸਲਾ ਅਤੇ ਗੋਪੀ ਵਾਸੀ ਪਿੰਡ ਪਾਸਲਾ ਦੀ ਅਜੇ ਗ੍ਰਿਫ਼ਤਾਰੀ ਬਾਕੀ ਹੈ। -ਨਿੱਜੀ ਪੱਤਰ ਪ੍ਰੇਰਕ